ਬਾਗਪਤ, 13 ਜਨਵਰੀ 2026 : ਅੰਬਾਲਾ ਦੇ ਰਹਿਣ ਵਾਲੇ ਸੀਨੀਅਰ ਰੇਲਵੇ ਟੈਕਨੀਸ਼ੀਅਨ (Senior Railway Technician) ਦੀਪਕ (35) ਦੀ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ‘ਚ ਧੌਣ ਵੱਢ ਕੇ ਬੇਰਹਿਮੀ ਨਾਲ ਹੱਤਿਆ (Brutal murder) ਕਰ ਦਿੱਤੀ ਗਈ ਹੈ । ਹੱਤਿਆ ਪਿੱਛੋਂ ਮੁਲਜ਼ਮਾਂ ਨੇ ਉਸ ਦੀ ਲਾਸ਼ ਪੂਰਬੀ ਯਮੁਨਾ ਨਹਿਰ ‘ਚ ਸੁੱਟ ਦਿੱਤੀ ।
ਕੰਮ ਤੇ ਜਾ ਰਿਹਾ ਹਾਂ ਕਹਿ ਕੇ ਨਿਕਲਿਆ ਪਰ ਨਹੀਂ ਪਹੁੰਚਿਆ ਡਿਊਟੀ ਤੇ
ਦੀਪਕ 4 ਦਿਨ ਪਹਿਲਾਂ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਕੰਮ ‘ਤੇ ਜਾ ਰਿਹਾ ਹੈ ਪਰ ਉਹ ਡਿਊਟੀ ‘ਤੇ ਨਹੀਂ ਪਹੁੰਚਿਆ । ਪਰਿਵਾਰ ਦਾ ਉਸ ਨਾਲ ਸੰਪਰਕ ਵੀ ਨਹੀਂ ਹੋਇਆ । ਦੀਪਕ ਅੰਬਾਲਾ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਤੇ ਬਾਗਪਤ ‘ਚ ਰੇਲਵੇ ਦੇ ਇਕ ਸੀਨੀਅਰ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਸੀ । ਪਰਿਵਾਰਕ ਮੈਂਬਰਾਂ ਅਨੁਸਾਰ ਦੀਪਕ ਆਮ ਵਾਂਗ ਕੰਮ ‘ਤੇ ਗਿਆ ਪਰ ਦੇਰ ਰਾਤ ਤੱਕ ਘਰ ਨਹੀਂ ਪਰਤਿਆ ।
ਮੋਬਾਇਲ ਬੰਦ ਆਉਣ ਤੇ ਪਰਿਵਾਰਕ ਮੈਂਬਰਾਂ ਨੇ ਕੀਤੀ ਦੀਪਕ ਦੀ ਭਾਲ
ਜਦੋਂ ਉਸ ਦਾ ਫ਼ੋਨ ਬੰਦ ਹੋ ਗਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ । 8 ਜਨਵਰੀ ਨੂੰ ਪੁਲਸ ਨੇ ਬਾਗਪਤ ਦੇ ਬੜੌਤ ਥਾਣਾ ਖੇਤਰ ਦੇ ਕਿਸ਼ਨਪੁਰ ਬਰਾਲ ਪਿੰਡ ਨੇੜੇ ਪੂਰਬੀ ਯਮੁਨਾ ਨਹਿਰ ਦੇ ਕੰਢੇ ਤੋਂ ਇਕ ਅਣਪਛਾਤੀ ਲਾਸ਼ ਬਰਾਮਦ ਕੀਤੀ । ਲਾਸ਼ ਦੀ ਪਛਾਣ ਦੀਪਕ ਵਜੋਂ ਹੋਣ ਪਿੱਛੋਂ ਪੁਲਸ ਨੇ ਪਰਿਵਾਰ ਨੂੰ ਸੂਚਿਤ ਕੀਤਾ । ਖ਼ਬਰ ਮਿਲਦਿਆਂ ਹੀ ਪਰਿਵਾਰ ਅੰਬਾਲਾ ਤੋਂ ਬਾਗਪਤ ਪਹੁੰਚਿਆ ।
Read More : ਬੰਗਲਾਦੇਸ਼ ਵਿਚ ਰਾਤ ਨੂੰ ਹੋਈ ਇਕ ਹੋਰ ਹਿੰਦੂ ਨੌਜਵਾਨ ਦੀ ਹੱਤਿਆ









