ਹਰਦੋਈ ਦੇ ਥਾਣੇ ‘ਚ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

0
31
Hardoi

ਹਰਦੋਈ, 13 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਰਦੋਈ ਜ਼ਿਲੇ ਦੇ ਪਾਲੀ ਥਾਣਾ ਕੰਪਲੈਕਸ ‘ਚ ਇਕ ਸਨਸਨੀਖੇਜ਼ ਘਟਨਾ ਵਾਪਰੀ, ਜਦੋਂ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਥਾਣੇ ਦੇ ਅੰਦਰ ਹੀ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤਾ । ਇਹ ਘਟਨਾ ਪੁਲਸ ਦੀ ਮੌਜੂਦਗੀ ‘ਚ ਵਾਪਰੀ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ ।

2 ਪੁਲਸ ਮੁਲਾਜ਼ਮ ਮੁਅੱਤਲ

ਇਸ ਮਾਮਲੇ ‘ਚ ਥਾਣੇ ਦੇ 2 ਪੁਲਸ ਮੁਲਾਜ਼ਮਾਂ ਨੂੰ ਲਾਪਰਵਾਹੀ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ । ਘਟਨਾ ਸੋਮਵਾਰ ਸਵੇਰੇ ਲੱਗਭਗ 10.45 ਵਜੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾ ਸੋਨੀ, ਜੋ 5 ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਘਰੋਂ ਚਲੀ ਗਈ ਸੀ, ਨੂੰ ਪੁਲਸ ਨੇ ਐਤਵਾਰ ਨੂੰ ਬਰਾਮਦ ਕਰ ਕੇ ਥਾਣੇ ਲਿਆਂਦਾ ਸੀ। ਸੋਮਵਾਰ ਨੂੰ ਉਸ ਦਾ ਮੈਡੀਕਲ ਟੈਸਟ ਹੋਣਾ ਸੀ । ਸਵੇਰੇ ਸੋਨੀ ਥਾਣੇ ਦੀ ਮੈੱਸ ਤੋਂ ਖਾਣਾ ਖਾ ਕੇ ਬਾਹਰ ਨਿਕਲੀ ਹੀ ਸੀ ਕਿ ਉਦੋਂ ਹੀ ਉਸ ਦਾ ਪਤੀ ਅਨੂਪ ਥਾਣੇ ਪਹੁੰਚ ਗਿਆ ।

ਮੁਲਜ਼ਮ ਕੋਲੋਂ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ ਹਿਰਾਸਤ ਵਿਚ

ਸੂਤਰਾਂ ਅਨੁਸਾਰ ਅਨੂਪ ਪਹਿਲਾਂ ਹੀ ਗੁੱਸੇ ‘ਚ ਸੀ । ਉਸ ਨੇ ਸੋਨੀ ਨੂੰ ਗੋਲੀ ਮਾਰ ਦਿੱਤੀ, ਜੋ ਉਸ ਦੇ ਸੱਜੇ ਮੋਢੇ ‘ਤੇ ਲੱਗੀ । ਗੋਲੀ ਚੱਲਣ ਤੋਂ ਬਾਅਦ ਥਾਣੇ ‘ਚ ਹਫੜਾ-ਦਫੜੀ ਮਚ ਗਈ । ਪੁਲਸ ਮੁਲਾਜ਼ਮਾਂ ਨੇ ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਮੁਲਜ਼ਮ ਪਤੀ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸ ਕੋਲੋਂ ਦੇਸੀ ਪਿਸਤੌਲ ਵੀ ਬਰਾਮਦ (Pistol recovered) ਕਰ ਲਿਆ ਗਿਆ ਹੈ ।

Read More : ਸਾਲੇ ਨੇ ਕੀਤਾ 10 ਹਜ਼ਾਰ ਲਈ ਜੀਜੇ ਦਾ ਕਤਲ

LEAVE A REPLY

Please enter your comment!
Please enter your name here