ਮਮਤਾ ਦੇ ਵਿਰੋਧ ਦੇ ਬਾਵਜੂਦ ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ

0
102
Election Commission

ਕੋਲਕਾਤਾ, 12 ਜਨਵਰੀ 2026 : ਚੋਣ ਕਮਿਸ਼ਨ (Election Commission) ਨੇ ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਦੇ ਵਿਰੋਧ ਦੇ ਬਾਵਜੂਦ ਬਹੁ-ਮੰਜ਼ਿਲਾ ਰਿਹਾਇਸ਼ੀ ਕੰਪਲੈਕਸਾਂ ‘ਚ ਵੋਟਿੰਗ ਬੂਥ (Voting booth) ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਹੈ । ਕਮਿਸ਼ਨ ਨੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦੇ ਵਿਚਾਲੇ ਇਹ ਕਦਮ ਚੁੱਕਿਆ ਹੈ। ਸੂਤਰਾਂ ਅਨੁਸਾਰ ਕੁੱਲ 7 ਜ਼ਿਲਿਆਂ ‘ਚ 69 ਬਹੁਮੰਜ਼ਿਲਾ ਰਿਹਾਇਸ਼ੀ ਕੈਪਲੈਕਸਾਂ ਦੀ ਪਛਾਣ ਕੀਤੀ ਗਈ ਹੈ ।

ਪੱਛਮੀ ਬੰਗਾਲ ‘ਚ ਬਹੁ-ਮੰਜ਼ਿਲਾ ਇਮਾਰਤਾਂ ‘ਚ ਵੀ ਬਣਨਗੇ ਵੋਟਿੰਗ ਬੁਥ

300 ਤੋਂ ਵੱਧ ਰਜਿਸਟਰਡ ਵੋਟਰਾਂ ਵਾਲੇ ਕੰਪਲੈਕਸਾਂ ‘ਚ ਵੋਟਿੰਗ ਬੂਥ ਸਥਾਪਿਤ ਕੀਤੇ ਜਾਣਗੇ । ਪੱਛਮੀ ਬੰਗਾਲ (West Bengal) ‘ਚ ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਦੇ ਦਫਤਰ ਦੇ ਅਧਿਕਾਰੀਆਂ ਅਨੁਸਾਰ ਦੱਖਣੀ ਕੋਲਕਾਤਾ ਦੇ 2 ਅਤੇ ਉੱਤਰੀ ਕੋਲਕਾਤਾ ਦੇ 8 ਰਿਹਾਇਸ਼ੀ ਕੰਪਲੈਕਸਾਂ ‘ਚ ਵੋਟਿੰਗ ਬੂਥ ਸਥਾਪਿਤ ਕੀਤੇ ਜਾਣਗੇ। ਜ਼ਿਲਿਆਂ ਦੀ ਗੱਲ ਕਰੀਏ ਤਾਂ ਦੱਖਣੀ 24 ਪਰਗਨਾ ‘ਚ ਸਭ ਤੋਂ ਵੱਧ 25 ਅਜਿਹੇ ਕੰਪਲੈਕਸ ਹੋਣਗੇ । ਇਸ ਤੋਂ ਬਾਅਦ ਉੱਤਰੀ 24 ਪਰਗਨਾ ‘ਚ 22 ਹੋਣਗੇ। ਹਾਵੜਾ ‘ਚ 4, ਪੂਰਬੀ ਬਰਧਮਾਨ ‘ਚ 3 ਅਤੇ ਹੁਗਲੀ ‘ਚ 5 ਰਿਹਾਇਸ਼ੀ ਕੰਪਲੈਕਸਾਂ ‘ਚ ਵੋਟਿੰਗ ਬੂਥ ਸਥਾਪਿਤ ਕੀਤੇ ਜਾਣਗੇ ।

Read More : ਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ

LEAVE A REPLY

Please enter your comment!
Please enter your name here