ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਕੋਲ 124.4 ਕਰੋੜ ਰੁਪਏ ਦੀ ਜਾਇਦਾਦ

0
40
Maharashtra Assembly

ਮੁੰਬਈ, 12 ਜਨਵਰੀ 2026 : ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਦੇ ਛੋਟੇ ਭਰਾ ਮਕਰੰਦ ਨਾਰਵੇਕਰ (Makrand Narvekar) ਬ੍ਰਿਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਚੋਣਾਂ ਦੇ ਸਭ ਤੋਂ ਅਮੀਰ ਉਮੀਦਵਾਰਾਂ (Rich candidates) ‘ਚੋਂ ਇਕ ਹਨ । ਉਨ੍ਹਾਂ ਕੋਲ 124.4 ਕਰੋੜ ਰੁਪਏ ਦੀ ਜਾਇਦਾਦ ਹੈ ।

ਕਿਸ ਨੇ ਕਿੰਨੀ ਐਲਾਨੀ ਹੈ ਜਾਇਦਾਦ

ਭਾਜਪਾ ਦੀ ਟਿਕਟ ‘ਤੇ ਵਾਰਡ ਨੰਬਰ 226 ਤੋਂ ਉਹ ਤੀਜੀ ਵਾਰ ਚੋਣ ਲੜ ਰਹੇ ਹਨ । ਸਭ ਤੋਂ ਵੱਧ ਜਾਇਦਾਦ ਵਾਲੇ ਹੋਰ ਉਮੀਦਵਾਰਾਂ ‘ਚ ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਸਦਾ ਸਰਵਣਕਰ ਦੇ ਪੁੱਤਰ ਸਮਾਧਾਨ ਸਰਵਣਕਰ ਨੇ 46.59 ਕਰੋੜ ਰੁਪਏ ਦੀ ਜਾਇਦਾਦ (Property) ਐਲਾਨੀ ਹੈ । ਸ਼ਿਵ ਸੈਨਾ (ਊਧਵ) ਦੇ ਉਮੀਦਵਾਰ ਤੇ ਸਾਬਕਾ ਮੇਅਰ ਸ਼ਰਧਾ ਜਾਧਵ ਨੇ 46.34 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ ।

ਹਲਫ਼ਨਾਮੇ ਅਨੁਸਾਰ ਪਹਿਲਾਂ ਦੇ ਮੁਕਾਬਲੇ 1868 ਫ਼ੀਸਦੀ ਵਧੀ ਹੈ ਜਾਇਦਾਦ

ਚੋਣ ਕਮਿਸ਼ਨ (Election Commission) ਕੋਲ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ ਮਕਰੰਦ ਦੀ ਪਤਨੀ ਸਮੇਤ ਕੁਲ ਜਾਇਦਾਦ 9 ਸਾਲ ਪਹਿਲਾਂ ਦੇ ਮੁਕਾਬਲੇ 1,868 ਫੀਸਦੀ ਵਧੀ ਹੈ । ਜਦੋਂ ਜਾਇਦਾਦ ‘ਚ ਤੇਜ਼ੀ ਨਾਲ ਵਾਧੇ ਅਤੇ ਅੰਕੜਿਆਂ ਦੀ ਸ਼ੁੱਧਤਾ ਬਾਰੇ ਪੁੱਛਣ ਲਈ ਸੰਪਰਕ ਕੀਤਾ ਗਿਆ ਤਾਂ ਮਕਰੰਦ ਨੇ ਕਿਹਾ ਕਿ ਉਹ ਮੁੜ ਪੁਸ਼ਟੀ ਕਰਨਗੇ ਤੇ ਜਲਦੀ ਹੀ ਜਵਾਬ ਦੇਣਗੇ । ਹਾਲਾਂਕਿ, ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ । ਜਦੋਂ ਉਨ੍ਹਾਂ 2017 ‘ਚ ਨਗਰ ਨਿਗਮ ਚੋਣਾਂ ਲੜੀਆਂ ਸਨ ਤਾਂ 6.3 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। 2012 ‘ਚ ਜਦੋਂ ਪਹਿਲੀ ਵਾਰ ਆਜ਼ਾਦ ਉਮੀਦਵਾਰ (Independent candidate) ਵਜੋਂ ਨਗਰ ਨਿਗਮ ਚੋਣਾਂ ਲੜੀਆਂ ਸਨ ਤਾਂ ਉਨ੍ਹਾਂ ਦੀ ਜਾਇਦਾਦ 3.67 ਕਰੋੜ ਰੁਪਏ ਦੀ ਸੀ ।

Read More : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸ਼ਾਂਤੀ ਨਾਲ ਨੇਪਰੇ ਚੜ੍ਹੀਆਂ : ਡਾ. ਪ੍ਰੀਤੀ ਯਾਦਵ

LEAVE A REPLY

Please enter your comment!
Please enter your name here