ਮੁਅੱਤਲ ਡੀ. ਆਈ. ਜੀ. ਭੁੱਲਰ ਨੇ ਹਾਈਕੋਰਟ ਵਿਚ ਦਾਖਲ ਕੀਤੀ ਪਟੀਸ਼ਨ ਲਈ ਵਾਪਸ

0
31
DIG Bhullar

ਚੰਡੀਗੜ੍, 12 ਜਨਵਰੀ 2026 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਚਲੇ ਆ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਨੇ ਜੋ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ ਵਾਪਸ ਲੈ ਲਈ ਹੈ ।

ਕੀ ਸੀ ਪਟੀਸ਼ਨ

ਮਿਲੀ ਜਾਣਕਾਰੀ ਅਨੁਸਾਰ ਭੁੱਲਰ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ (Petition) ਵਿੱਚ ਕਿਹਾ ਗਿਆ ਸੀ ਕਿ ਉਸ ਦਾ ਮਾਮਲਾ ਪੰਜਾਬ ਨਾਲ ਸਬੰਧਤ ਸੀ,ਫਿਰ ਸੀ. ਬੀ. ਆਈ. ਚੰਡੀਗੜ੍ਹ ਉਸ ਵਿਰੁੱਧ ਐਫ.ਆਈ.ਆਰ. ਕਿਵੇਂ ਦਰਜ ਕਰ ਸਕਦੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਿਵੇਂ ਕਰ ਸਕਦੀ ਹੈ? ਉਹ ਪੰਜਾਬ ਦਾ ਅਧਿਕਾਰੀ ਹੈ, ਇਸ ਲਈ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਸੀ ।

ਸੀ. ਬੀ. ਆਈ. ਨੇ ਕੀਤਾ ਮਾਮਲਾ ਕੀਤਾ ਸੀ ਦਰਜ

ਜ਼ਿਕਰਯੋਗ ਹੈ ਕਿ ਸੀ. ਬੀ. ਆਈ. (C. B. I.) ਨੇ 29 ਅਕਤੂਬਰ ਨੂੰ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ, ਜਦਕਿ ਪੰਜਾਬ ਵਿਜੀਲੈਂਸ ਨੇ ਵੀ ਉਸੇ ਦਿਨ ਉਸ ਵਿਰੁੱਧ ਇਸੇ ਆਰੋਪ ਵਿੱਚ ਐਫ.ਆਈ.ਆਰ. ਦਰਜ ਕੀਤੀ ਸੀ । ਕਾਨੂੰਨ ਦੇ ਤਹਿਤ ਇੱਕੋ ਦੋਸ਼ ‘ਤੇ ਦੋ ਵੱਖ-ਵੱਖ ਮਾਮਲੇ ਦਰਜ ਨਹੀਂ ਕੀਤੇ ਜਾ ਸਕਦੇ, ਨਾ ਹੀ ਇੱਕੋ ਦੋਸ਼ ‘ਤੇ ਦੋ ਵੱਖ-ਵੱਖ ਜਾਂਚਾਂ ਕੀਤੀਆਂ ਜਾ ਸਕਦੀਆਂ ਹਨ । ਉਪਰੋਕਤ ਮਾਮਲੇ ਵਿੱਚ ਹਾਈ ਕੋਰਟ (High Court) ਤੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਭੁੱਲਰ ਨੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ, ਪਰ ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਉਸ ਨੂੰ ਹਾਈ ਕੋਰਟ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਸੀ ।

Read More : ਸੀ. ਬੀ. ਆਈ. ਅਦਾਲਤ ਵਿਚ ਕੀਤੀ ਹਰਚਰਨ ਭੁੱਲਰ ਨੇ ਜ਼ਮਾਨਤ ਪਟੀਸ਼ਨ ਦਾਇਰ

LEAVE A REPLY

Please enter your comment!
Please enter your name here