ਕੇਂਦਰੀ ਸੁਧਾਰ ਘਰ ਵਿਚ ਚਲਾਇਆ ਗਿਆ ਤਲਾਸ਼ੀ ਅਭਿਆਨ

0
43
Central jail Patiala
ਪਟਿਆਲਾ, 9 ਜਨਵਰੀ 2026 : ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਬਣੀ ਕੇਂਦਰੀ ਸੁਧਾਰ ਜੇਲ ਪਟਿਆਲਾ (Patiala Central Jail) ਵਿੱਚ ਅੱਜ ਬੰਦ ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ (Gangsters and criminals) ਦੀ ਪੂਰੀ ਤਲਾਸ਼ੀ ਲਈ ਗਈ । ਉਕਤ ਤਲਾਸ਼ੀ ਮੁਹਿੰਮ ਦੀ ਅਗਵਾਈ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਅਤੇ ਡੀ. ਆਈ. ਜੀ. (ਜੇਲ) (D. I. G. (Jail) ਦਲਜੀਤ ਸਿੰਘ ਰਾਣਾ ਨੇ ਕੀਤੀ ।

ਕਿੰਨੇ ਪੁਲਸ ਮੁਲਾਜ਼ਮ ਸ਼ਾਮਲ ਸਨ ਮੁਹਿੰਮ ਵਿਚ

ਕੇਂਦਰੀ ਜੇਲ੍ਹ ਪਟਿਆਲਾ ਵਿਖੇ ਚਲਾਈ ਗਈ ਤਲਾਸ਼ੀ ਮੁਹਿੰਮ (Search operation) ਜਿਸ ਵਿਚ 200 ਪੁਲਿਸ ਕਰਮਚਾਰੀ ਸ਼ਾਮਲ ਸਨ ਦੀ ਤਲਾਸ਼ੀ ਮੌਕੇ ਗੱਲਬਾਤ ਕਰਦਿਆਂ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਕਿ ਅਸੀਂ ਬਾਹਰੋਂ ਇਸ ਗੈਂਗਸਟਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ (Drug trafficking) ਦੇ ਨੈਟਵਰਕ ਨੂੰ ਖਤਮ ਕਰ ਰਹੇ ਹਾਂ ਪਰ ਜੇਕਰ ਇਹ ਅਪਰਾਧੀ ਸੋਚਦੇ ਹਨ ਕਿ ਉਹ ਅੰਦਰੋਂ ਅਪਰਾਧ ਕਰਦੇ ਰਹਿ ਸਕਦੇ ਹਨ ਤਾਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ । ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਜੇਲ੍ਹ ਅੰਦਰ ਵੱਖ ਵੱਖ ਸਮਿਆਂ ਤੇ ਪਹਿਲਾਂ ਵੀ ਕੀਤੀ ਜਾਂਦੀ ਰਹੀ ਹੈ ਤੇ ਅੱਗੋਂ ਵੀ ਕੀਤੀ ਜਾਂਦੀ ਰਹੇਗੀ ਤਾਂ ਜੋ ਅਪਰਾਧੀਆਂ ਦੀਆਂ ਗੈਰ ਕਾਨੂੰਨੀ ਸਰਗਰਮੀਆਂ (Illegal activities) ਨੂੰ ਨੱਥ ਪਈ ਰਹੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਅਤੇ ਹੋਰ ਅਧਿਕਾਰੀ ਕਰਮਚਾਰੀ ਮੌਜੂਦ ਸਨ । Read More : ਫਰਜ਼ੀ ਸਰਕਾਰੀ ਨੌਕਰੀ ਘਪਲੇ ਵਿਚ ਈ. ਡੀ. ਦੀ 6 ਸੂਬਿਆਂ ‘ਚ 15 ਥਾਵਾਂ ‘ਤੇ ਛਾਪੇਮਾਰੀ

LEAVE A REPLY

Please enter your comment!
Please enter your name here