ਜੌਨਪੁਰ, 9 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ (Jaunpur district) ‘ਚ ਲੰਘੇ ਦਿਨੀਂ ਇਕ ਵਿਅਕਤੀ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ (Beating to death) ਕਰ ਦਿੱਤੀ ਗਈ ।
ਕੀ ਕੀ ਕੀਤਾ ਗਿਆ ਵਿਅਕਤੀ ਨਾਲ
ਜ਼ਫ਼ਰਾਬਾਦ ਥਾਣਾ ਖੇਤਰ ਦੇ ਮਾਧਵ ਪੱਟੀ ਦੇ ਰਹਿਣ ਵਾਲੇ ਗੁਰੂ ਪ੍ਰਸਾਦ ਯਾਦਵ (Guru Prasad Yadav) (45) ਨੂੰ ਕਾਜਗਾਓਂ ਬਾਜ਼ਾਰ ‘ਚ ਪਹਿਲਾਂ ਸ਼ਰਾਬ ਪਿਆਈ ਗਈ। ਫਿਰ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਰੇਲਵੇ ਕਰਾਸਿੰਗ ਲਿਜਾਇਆ ਗਿਆ, ਜਿੱਥੇ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ । ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ । ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਜ਼ਿਲਾ ਹਸਪਤਾਲ (District Hospital) ਪਹੁੰਚੇ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।
ਪਰਿਵਾਰ ਨੂੰ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਹਿਲਾਂ ਹੋਏ ਕਿਸੇ ਝਗੜੇ ਦਾ ਸ਼ੱਕ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੱਗਭਗ ਇਕ ਸਾਲ ਪਹਿਲਾਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਸ ਦਾ ਕਿਸੇ ਨਾਲ ਝਗੜਾ ਹੋਇਆ ਸੀ । ਹੱਤਿਆ ਉਸ ਘਟਨਾ ਨਾਲ ਸਬੰਧਤ ਹੋ ਸਕਦੀ ਹੈ । ਪੁਲਸ ਦੇ ਸੁਪਰਡੈਂਟ (ਸ਼ਹਿਰੀ) ਆਯੁਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਇਕ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ । ਉਸ ਤੋਂ ਪੁੱਛਗਿੱਛ ਜਾਰੀ ਹੈ ।
Read More : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ `ਚ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ









