ਜਲੰਧਰ, 8 ਜਨਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ 16 ਸਾਲ ਦੇ ਨਾਬਾਲਗ ਨਾਲ ਸਾਲ 2022 ਵਿਚ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਵਿੱਚ ਸੁਣਵਾਈ ਹੋਈ ।
ਕਿੰਨੇ ਕਿੰਨੇ ਸਾਲ ਦੀ ਕੈਦ ਤੇ ਸੁਣਾਇਆ ਗਿਆ ਹੈ ਜੁਰਮਾਨਾ
ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ (Court) ਨੇ ਸਰੀਰਕ ਸੋਸ਼ਣ ਦੇ ਆਰੋਪੀ ਹੈਮਰ ਫਿਟਨੈਸ ਜਿਮ ਦੇ ਮਾਲਕ ਗਿਰੀਸ਼ ਅਗਰਵਾਲ (Girish Agarwal) ਵਾਸੀ ਕਰਤਾਰਪੁਰ ਅਤੇ ਘਟਨਾ ਦੀ ਵੀਡੀਓ ਬਣਾਉਣ ਵਾਲੇ ਜਿਮ ਟ੍ਰੇਨਰ ਹਨੀ (Gym Trainer Honey) ਵਾਸੀ ਬੋਹੜ ਵਾਲੀ ਗਲੀ ਆਰੀਆ ਨਗਰ (ਕਰਤਾਰਪੁਰ) ਨੂੰ 20-20 ਸਾਲ ਦੀ ਕੈਦ (20-20 years in prison) ਅਤੇ 52-52 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ (Penalty) ਸੁਣਾਈ ਹੈ । ਇੱਥੇ ਹੀ ਬੱਸ ਨਹੀਂ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਮੁਲਜ਼ਮਾਂ ਨੂੰ ਇੱਕ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ । ਜਦਕਿ ਇਸ ਮਾਮਲੇ ’ਚ ਵਿੱਚ ਯੋਗੇਸ਼ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ ।
ਘਟਨਾ ਦੀ ਵੀਡੀਓ ਹੋ ਗਈ ਸੀ ਸੋਸ਼ਲ ਮੀਡੀਆ ਤੇ ਵਾਇਰਲ
ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ, ਜਿਸ ’ਚ ਨਾਬਾਲਗ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਬੈੱਡ ’ਤੇ ਪਈ ਸੀ । ਜਿਸ ਤੋਂ ਬਾਅਦ ਥਾਣਾ-8 ਵਿੱਚ ਆਈ.ਪੀ.ਸੀ. ਦੀ ਧਾਰਾ 377, 506, 120-ਬੀ ਅਤੇ ਪੋਕਸੋ ਐਕਟ ਦੀ ਧਾਰਾ 5 (ਜੀ), 6, 17 ਅਤੇ ਆਈ. ਟੀ. ਐਕਟ ਦੀ ਧਾਰਾ 67 (ਬੀ) ਤਹਿਤ ਕੇਸ ਦਰਜ ਕੀਤਾ ਗਿਆ ਸੀ । ਪੁਲਿਸ ਨੇ ਹੋਟਲ ‘ਦ ਡੇਜ਼ ਇਨ’ ਵਿੱਚ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਅਤੇ ਪੀੜਤ ਕਿਸ਼ੋਰ 31 ਦਸੰਬਰ ਦੀ ਰਾਤ ਨੂੰ ਉਸ ਹੋਟਲ ਵਿੱਚ ਰੁਕੇ ਸਨ । ਪੁਲਿਸ ਨੇ ਕੇਸ ਵਿੱਚ 3 ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਸੀ । ਯੋਗੇਸ਼ ਨੂੰ ਜ਼ਮਾਨਤ ਮਿਲ ਗਈ ਸੀ ਪਰ ਗਿਰੀਸ਼ ਅਤੇ ਹਨੀ ਉਦੋਂ ਤੋਂ ਜੇਲ੍ਹ ਵਿੱਚ ਹਨ ।
Read More : ਪਿਤਾ-ਪੁੱਤਰ ਦੀ ਹੱਤਿਆ ਦੇ ਮਾਮਲੇ `ਚ 13 ਲੋਕਾਂ ਨੂੰ ਉਮਰ ਕੈਦ









