ਨਵੀਂ ਦਿੱਲੀ, 8 ਜਨਵਰੀ 2026 : ਕਾਂਗਰਸ (Congress) ਨੇ ਪੰਜ ਚੋਣਾਂ ਵਾਲੇ ਸਬਿਆਂ ਲਈ ਸੀਨੀਅਰ ਆਬਜ਼ਰਵਰਾਂ (Observers) ਦੀ ਨਿਯੁਕਤੀ ਕੀਤੀ ਹੈ, ਜਿਸ ਵਿਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੂੰ ਆਸਾਮ ਅਤੇ ਪਾਰਟੀ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੂੰ ਕੇਰਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ।
ਬਘੇਲ ਨੂੰ ਆਸਾਮ ਅਤੇ ਪਾਇਲਟ ਨੂੰ ਕੇਰਲ ਦੀ ਜ਼ਿੰਮੇਵਾਰੀ
ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੁਗੋਪਾਲ (K. C. Venugopal) ਵੱਲੋਂ ਜਾਰੀ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Congress President Mallikarjun Kharge) ਨੇ ਇਨ੍ਹਾਂ ਸੀਨੀਅਰ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਹੈ। ਆਸਾਮ ਲਈ ਬਘੇਲ, ਸ਼ਿਵਕੁਮਾਰ ਅਤੇ ਪਾਰਟੀ ਦੀ ਝਾਰਖੰਡ ਇਕਾਈ ਦੇ ਸੀਨੀਅਰ ਆਗੂ ਬੰਧੂ ਤਿਰਕੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ । ਕਾਂਗਰਸ ਨੇ ਅਸਾਮ ਲਈ ਇਨ੍ਹਾਂ ਪ੍ਰਮੁੱਖ ਆਗੂਆਂ ਨੂੰ ਸੀਨੀਅਰ ਆਬਜ਼ਰਵਰ ਨਿਯੁਕਤ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੂੰ ਸੂਬੇ ਨਾਲ ਸਬੰਧਤ ਸਕ੍ਰੀਨਿੰਗ ਕਮੇਟੀ ਦਾ ਪ੍ਰਧਾਨ -ਨਿਯੁਕਤ ਕੀਤਾ ਸੀ ।
ਕਿਸ ਕਿਸ ਨੂੰ ਕਿਥੇ ਦਾ ਬਣਾਇਆ ਗਿਆ ਹੈ ਆਬਜਰਵਰ
ਕੇਰਲ ਲਈ ਪਾਇਲਟ ਦੇ ਨਾਲ ਕਰਨਾਟਕ ਸਰਕਾਰ ਦੇ ਮੰਤਰੀ ਕੇ. ਜੇ ਜਾਰਜ, ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜੀ ਅਤੇ ਪਾਰਟੀ ਦੇ ਨੌਜਵਾਨ ਆਗੂ ਕਨ੍ਹਈਆ ਕੁਮਾਰ ਨੂੰ ਸੀਨੀਅਰ ਆਬਜ਼ਰਵਰ ਬਣਾਇਆ ਗਿਆ ਹੈ । ਤਮਿਲਨਾਡੂ ਅਤੇ ਪੁਡੂਚੇਰੀ ਲਈ ਮੁਕੁਲ ਵਾਸਨਿਕ, ਤੇਲੰਗਾਨਾ ਦੇ ਮੰਤਰੀ ਉੱਤਮ ਕੁਮਾਰ ਹੈੱਡੀ ਅਤੇ ਉੱਤਰਾਖੰਡ ਦੇ ਵਿਧਾਇਕ ਕਾਜ਼ੀ ਮੁਹੰਮਦ ਨਿਜ਼ਾਮੂਦੀਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ । ਉੱਥੋਂ ਹੀ ਪੱਛਮੀ ਬੰਗਾਲ ਲਈ ਸੁਦੀਪ ਰਾਏ ਬਰਮਨ, ਸ਼ਕੀਲ ਅਹਿਮਦ ਖਾਨ ਅਤੇ ਪ੍ਰਕਾਸ਼ ਜੋਸ਼ੀ ਨੂੰ ਸੀਨੀਅਰ ਆਬਜ਼ਰਵਰ ਬਣਾਇਆ ਗਿਆ ਹੈ ।
Read More : ਕਾਂਗਰਸ ਕਰਨ ਜਾ ਰਹੀ ਹੈ ‘ਮਨਰੇਗਾ ਬਚਾਓ ਮੁਹਿੰਮ’ ਦੀ ਸ਼ੁੁਰੂਆਤ









