ਨਵੀਂ ਦਿੱਲੀ, 8 ਜਨਵਰੀ 2026 : ਸੁਪਰੀਮ ਕੋਰਟ (Supreme Court) ‘ਚ ਆਵਾਰਾ ਕੁੱਤਿਆਂ ਨਾਲ ਜੁੜੇ ਮਾਮਲੇ ‘ਤੇ ਸੁਣਵਾਈ ਹੋਈ । ਕੋਰਟ ਨੇ ਪੁੱਛਿਆ ਕਿ ਕੁੱਤਿਆਂ ਕਾਰਨ ਆਮ ਲੋਕਾਂ ਨੂੰ ਆਖ਼ਰ ਕਦੋਂ ਤੱਕ ਪ੍ਰੇਸ਼ਾਨੀ ਝੱਲਣੀ ਪਵੇਗੀ ।
ਕਿਹਾ-ਲੋਕ ਜੋ ਕਦੋਂ ਤੱਕ ਪ੍ਰੇਸ਼ਾਨੀ ਝੱਲਣਗੇ, ਬੱਚੇ-ਵੱਡੇ ਉਨ੍ਹਾਂ ਦੇ ਵੱਢਣ ਨਾਲ ਮਰ ਰਹੇ
ਅਦਾਲਤ ਨੇ ਸਪੱਸ਼ਟ ਕੀਤਾ ਕਿ ਉਸ ਦਾ ਹੁਕਮ ਸੜਕਾਂ ਲਈ ਨਹੀਂ, ਸਗੋਂ ਸਿਰਫ਼ ਸੰਸਥਾਗਤ ਖੇਤਰਾਂ ਲਈ ਹੈ । ਬੈਂਚ ਨੇ ਸਵਾਲ ਉਠਾਇਆ ਕਿ ਸਕੂਲਾਂ, ਹਸਪਤਾਲਾਂ ਅਤੇ ਅਦਾਲਤੀ ਕੰਪਲੈਕਸਾਂ ਦੇ ਅੰਦਰ ਆਵਾਰਾ ਕੁੱਤਿਆਂ (Stray dogs) ਦੀ ਕੀ ਹੋੜ ਹੈ ਅਤੇ ਉਨ੍ਹਾਂ ਨੂੰ ਉੱਥੋਂ ਹਟਾਉਣ ‘ਤੇ ਕੀ ਇਤਰਾਜ਼ ਹੋ ਸਕਦਾ ਹੈ । ਉਨ੍ਹਾਂ ਦੇ ਵੱਢਣ ਨਾਲ ਬੱਚੇ ਅਤੇ ਵੱਡੇ ਮਰ ਰਹੇ ਹਨ । ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਢਾਈ ਘੰਟੇ ਤੱਕ ਚੱਲੀ । ਅਗਲੀ ਸੁਣਵਾਈ 8 ਜਨਵਰੀ ਨੂੰ ਫਿਰ ਸ਼ੁਰੂ ਹੋਵੇਗੀ ।
ਸੁਣਵਾਈ ਦੌਰਾਨ ਆਵਾਰਾ ਕੁੱਤਿਆਂ ਦੇ ਪੱਖ ਵਿਚ ਬਹਿਸ ਕਰ ਰਹੇ ਕਪਿਲ ਸਿੱਬਲ ਨੇ ਕਿਹਾ ਕਿ ਜਿਹੜਾ ਕੁੱਤਾ ਵੱਢੇ ਉਸ ਦੀ ਨਸਬੰਦੀ ਕੀਤੀ ਜਾ ਸਕਦੀ ਹੈ । ਇਸ ‘ਤੇ ਕੋਰਟ ਨੇ ਕਿਹਾ, ‘ਹੁਣ ਤਾਂ ਬਸ ਇਕ ਹੀ ਚੀਜ਼ ਬਾਕੀ ਹੈ, ਕੁੱਤਿਆਂ ਨੂੰ ਵੀ ਕਾਊਂਸਲਿੰਗ ਦੇਣਾ, ਤਾਂ ਜੋ ਵਾਪਸ ਛੱਡੇ ਜਾਣ ‘ਤੇ ਉਹ ਵੱਢਣ ਨਾ ।
ਕੁੱਤਿਆਂ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਹੁੰਦਾ ਹੈ : ਕੋਰਟ
ਇਸ ਦੌਰਾਨ ਸਿੱਬਲ ਨੇ ਕਿਹਾ ਕਿ ਜਦੋਂ ਵੀ ਮੈਂ ਮੰਦਰਾਂ ਵਗੈਰਾ ਵਿਚ ਗਿਆ ਹਾਂ, ਮੈਨੂੰ ਕਦੇ ਕਿਸੇ ਨੇ ਨਹੀਂ ਵੱਢਿਆ । ਸੁਪਰੀਮ ਕੋਰਟ ਨੇ ਜਵਾਬ ਦਿੱਤਾ ਕਿ ‘ਤੁਸੀਂ ਕਿਸਮਤ ਵਾਲੇ ਹੋ । ਲੋਕਾਂ ਨੂੰ ਵੱਢਿਆ ਜਾ ਰਿਹਾ ਹੈ, ਬੱਚਿਆਂ ਨੂੰ ਵੱਢਿਆ ਜਾ ਰਿਹਾ ਹੈ, ਬਜ਼ੁਰਗਾਂ ਨੂੰ ਵੱਢਿਆ ਜਾ ਰਿਹਾ ਹੈ। ਲੋਕ ਮਰ ਰਹੇ ਹਨ । ਕੋਰਟ ਨੇ ਕਿਹਾ ਕਿ ਕੁੱਤਿਆਂ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਹੁੰਦਾ ਹੈ । ਤੁਸੀਂ ਇਸ ਦੀ ਪਛਾਣ ਕਿਵੇਂ ਕਰੋਗੇ? ਸਵੇਰੇ-ਸਵੇਰੇ ਕਿਹੜਾ ਕੁੱਤਾ ਕਿਸ ਮੂਡ ਵਿਚ ਹੈ. ਇਹ ਤੁਸੀਂ ਨਹੀਂ ਜਾਣ ਸਕਦੇ।
ਆਵਾਰਾ ਪਸ਼ਆਂ ਕਾਰਨ ਸੜਕ ਹਾਦਸਿਆਂ ‘ਚ ਵੀਂ ਲੋਕਾਂ ਦੀ ਜਾਨ ਜਾ ਰਹੀ
ਸੁਪਰੀਮ ਕੋਰਟ ਨੇ ਨਗਰ ਨਿਗਮਾਂ ਵੱਲੋਂ ਨਿਯਮਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਦੇਸ਼ ਵਿਚ ਨਾ ਸਿਰਫ਼ ਕੁੱਤਿਆਂ ਦੇ ਵੱਢਣ ਨਾਲ ਸਗੋਂ ਸੜਕਾਂ ‘ਤੇ ਆਵਾਰਾ ਪਸ਼ੂਆਂ (Stray animals) ਕਾਰਨ ਹੋਣ ਵਾਲੇ ਹਾਦਸਿਆਂ ਨਾਲ ਵੀ ਲੋਕਾਂ ਦੀ ਮੌਤ ਹੋ ਰਹੀ ਹੈ । ਜਸਟਿਸ ਮਹਿਤਾ (Justice Mehta) ਨੇ ਦੱਸਿਆ ਕਿ ਪਿਛਲੇ 20 ਦਿਨਾਂ ਵਿਚ ਰਾਜਸਥਾਨ ਹਾਈ ਕੋਰਟ ਦੇ 2 ਜੱਜ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾਂ ‘ਚੋਂ ਇਕ ਜੱਜ ਅਜੇ ਵੀ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਨਾਲ ਜੂਝ ਰਿਹਾ ਹੈ ।
Read More : ਆਵਾਰਾ ਕੁੱਤਿਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਲਿਆ ਨੋਟਿਸ









