ਕੁਰੂਕਸ਼ੇਤਰ, 8 ਜਨਵਰੀ 2026 : ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਬੁੱਧਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Haryana Sikh Gurdwara Management Committee) (ਐੱਚ. ਐੱਸ. ਜੀ. ਪੀ. ਸੀ.) ਦੇ ਮੈਂਬਰ ਸਾਹਿਬਾਨ ਨੇ 104 ਕਰੋੜ 50 ਲੱਖ 6 ਹਜ਼ਾਰ 600 ਰੁਪਏ ਦਾ ਬਜਟ (Budget) ਸਰਬ ਸੰਮਤੀ ਨਾਲ ਪਾਸ ਕੀਤਾ ।
ਦਾਦੂਵਾਲ ਨੂੰ ਧਰਮ ਪ੍ਰਚਾਰ ਚੇਅਰਮੈਨ ਦੇ ਅਹੁਦੇ ਤੋਂ ਬਰਖ਼ਾਸਤ ਕਰਨ ‘ਤੇ ਵੀ ਪ੍ਰਗਟਾਈ ਸਹਿਮਤੀ
ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ (Jagdish Singh Jhinda) ਸਮੇਤ ਮੀਟਿੰਗ ‘ਚ ਮੈਂਬਰ ਸਾਹਿਬਾਨ ਨੇ ਹਰਿਆਣਾ ਕਮੇਟੀ ਦੇ ਬਜਟ ‘ਤੇ ਪ੍ਰਵਾਨਗੀ ਦੀ ਮੋਹਰ ਲਗਾਉਣ ਦੇ ਨਾਲ-ਨਾਲ ਸੰਸਥਾ ‘ਚ ਬਲਜੀਤ ਸਿੰਘ ਦਾਦੂਵਾਲ ਨੂੰ ਧਰਮ ਪ੍ਰਚਾਰ ਚੇਅਰਮੈਨ ਦੇ ਅਹੁਦੇ ਤੋਂ ਬਰਖ਼ਾਸਤ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ । ਬਜਟ ਪਾਸ ਕਰਨ ਤੋਂ ਬਾਅਦ ਕਮੇਟੀ ਦੇ ਹੈੱਡ ਆਫਿਸ ਵਿਚ ਝੀਂਡਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ । ਝੀਂਡਾ ਨੇ ਦੱਸਿਆ ਕਿ ਬਜਟ ਨਾਲ ਹੁਣ ਸੰਸਥਾ ਧਰਮ ਪ੍ਰਚਾਰ, ਸਿੱਖਿਆ ਖੇਤਰ ਅਤੇ ਸਿਹਤ ਖੇਤਰ ਵਿਚ ਕੰਮ ਕਰੇਗੀ । ਮੈਂਬਰ ਸਾਹਿਬਾਨ ਦੇ ਕੋਟੇ ਨੂੰ ਵੀ ਲਾਗੂ ਕਰ ਦਿੱਤਾ ਗਿਆ ਹੈ ਤਾਂ ਜੋ ਕੋਟੇ ਰਾਹੀਂ ਮੈਂਬਰ ਸਾਹਿਬਾਨ ਲੋੜਵੰਦ ਸੰਗਤ ਦਾ ਆਰਥਿਕ ਤੌਰ ‘ਤੇ ਸਹਿਯੋਗ ਕਰ ਸਕਣ ।
ਨਿਯੁਕਤ ਕੀਤੇ ਗਏ ਚੇਅਰਮੈਨ ਕਮੇਟੀਆਂ ਰੱਦ ਕਰਕੇ ਹਟਾ ਵੀ ਗਏ ਸਨ ਦਿੱਤੇ
ਝੀਂਡਾ ਨੇ ਦੱਸਿਆ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਵੱਲੋਂ ਕੁਝ ਕਮੇਟੀਆਂ ਬਣਾ ਕੇ ਉਨ੍ਹਾਂ ਦੇ ਚੇਅਰਮੈਨ ਨਾਮਜ਼ਦ ਕੀਤੇ ਗਏ ਸਨ, ਪਰ ਕੁਝ ਸਮੇਂ ਬਾਅਦ ਇਨ੍ਹਾਂ ਕਮੇਟੀਆਂ ਰੱਦ ਕਰ ਕੇ ਨਿਯੁਕਤ ਕੀਤੇ ਚੇਅਰਮੈਨ ਵੀ ਹਟਾ ਦਿੱਤੇ ਗਏ ਸਨ । ਇਸ ਦੇ ਬਾਵਜੂਦ ਨਾਮਜ਼ਦ ਮੈਂਬਰ ਬਲਜੀਤ ਸਿੰਘ ਦਾਦੂਵਾਲ ਆਪਣੇ ਆਪ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਲਿਖ ਅਤੇ ਅਖਵਾ ਰਿਹਾ ਹੈ । ਅੱਜ ਮੀਟਿੰਗ ਵਿਚ ਸ਼ਾਮਲ ਮੈਂਬਰ ਸਾਹਿਬਾਨ ਨੇ ਦਾਦੂਵਾਲ ਨੂੰ ਧਰਮ ਪ੍ਰਚਾਰ ਚੇਅਰਮੈਨ ਦੇ ਅਹੁਦੇ ਤੋਂ ਬਰਖ਼ਾਸਤ ਕਰਨ ‘ਤੇ ਸਹਿਮਤੀ ਪ੍ਰਗਟਾਈ ।
Read More : SGPC ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਬੁਲਾਈ ਅਹਿਮ ਮੀਟਿੰਗ









