ਸਭ ਤੋਂ ਵੱਧ ਲੋੜਵੰਦ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਨਿਆਂ : ਸੀ. ਜੇ. ਆਈ.

0
60
Chief Justice

ਪਟਨਾ, 5 ਜਨਵਰੀ 2026 : ਚੀਫ਼ ਜਸਟਿਸ ਸੂਰਿਆਕਾਂਤ (Chief Justice Surya Kant) ਨੇ ਕਿਹਾ ਹੈ ਕਿ ਕਾਨੂੰਨੀ ਪ੍ਰਣਾਲੀ ‘ਚ ਹਮਦਰਦੀ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਹੀ ਇਕ ਨਿਆਂਪੂਰਨ ਤੇ ਅਨਿਆਂਪੂਰਨ ਸਮਾਜ ਨੂੰ ਵੱਖਰਾ ਕਰਦੀ ਹੈ । ਪਟਨਾ ਦੀ ਚਾਣੱਕਿਆ ਨੈਸ਼ਨਲ ਲਾਅ ਯੂਨੀਵਰਸਿਟੀ (Chanakya National Law University) ਵਿਖੇ ਆਯੋਜਿਤ ਕਨਵੋਕੇਸ਼ਨ ਸਮਾਰੋਹ ‘ਚ ਬੋਲਦਿਆਂ ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨਿਆਂ ਉਨ੍ਹਾਂ ਤੇ ਭਾਈਚਾਰਿਆਂ ਤੱਕ ਪਹੁੰਚਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ ।

ਜਨੂੰਨ ਕੁਝ ਸਮੇਂ ਲਈ ਜ਼ਰੂਰੀ ਹੈ ਪਰ ਇਸ ਨਾਲ ਸੰਵੇਦਨਸ਼ੀਲਤਾ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ

ਉਨ੍ਹਾਂ ਨੌਜਵਾਨ ਵਕੀਲਾਂ ਨੂੰ ਯਾਦ ਦੁਆਇਆ ਕਿ ਉਨ੍ਹਾਂ ਦੇ ਕਰੀਅਰ ‘ਚ ਸਖ਼ਤ ਮਿਹਨਤ ਤੇ ਜਨੂੰਨ ਜ਼ਰੂਰੀ ਹੈ ਪਰ ਇਸ ਨਾਲ ਸੰਵੇਦਨਸ਼ੀਲਤਾ ਤੇ ਨੈਤਿਕ ਕਦਰਾਂ-ਕੀਮਤਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ । ਬਹੁਤ ਸਾਰੇ ਨੌਜਵਾਨ ਵਕੀਲ ਮੰਨਦੇ ਹਨ ਕਿ ਸਫਲਤਾ ਲਈ ਕੰਮ, ਨਿਯਮ ਤੇ ਉਮੀਦਾਂ ਪ੍ਰਤੀ ਪੂਰੀ ਸਮਰਪਣ ਦੀ ਲੋੜ ਹੁੰਦੀ ਹੈ । ਇਹ ਜਨੂੰਨ ਕੁਝ ਸਮੇਂ ਲਈ ਜ਼ਰੂਰੀ ਹੈ ਪਰ ਇਸ ਨਾਲ ਸੰਵੇਦਨਸ਼ੀਲਤਾ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ।

ਜੁਡੀਸ਼ੀਅਲ ਢਾਂਚੇ ਦਾ ਵਿਕਾਸ ਹੈ ਬਹੁਤ ਜ਼ਰੂਰੀ : ਚੀਫ਼ ਜਸਟਿਸ

ਉਨ੍ਹਾਂ ਕਿਹਾ ਕਿ ਜੇ ਕਾਨੂੰਨ (law) ਕਿਸੇ ਦੇ ਜੀਵਨ ਦੇ ਹਰ ਪੱਖ ‘ਤੇ ਭਾਰੂ ਹੋ ਜਾਂਦਾ ਹੈ ਤਾਂ ਉਹ ਸੱਚੇ ਨਿਆਂ ਲਈ ਜ਼ਰੂਰੀ ਹਮਦਰਦੀ ਤੇ ਸਮਝ ਗੁਆ ਸਕਦਾ ਹੈ । ਸਾਡੀ ਕਾਨੂੰਨੀ ਪ੍ਰਣਾਲੀ ‘ਚ ਇਹ ਹਮਦਰਦੀ ਹੀ ਇਕ ਨਿਆਂਪੂਰਨ ਸਮਾਜ ਨੂੰ ਬੇਇਨਸਾਫ਼ੀ ਵਾਲੇ ਸਮਾਜ ਤੋਂ ਵੱਖਰਾ ਕਰਦੀ ਹੈ । ਬਿਹਾਰ ਦੇ 2 ਦਿਨਾਂ ਦੌਰੇ ‘ਤੇ ਆਏ ਸੀ. ਜੇ. ਆਈ. ਨੇ ਇਸ ਤੋਂ ਪਹਿਲਾਂ ਪਟਨਾ ਹਾਈ ਕੋਰਟ ਕੰਪਲੈਕਸ (Patna High Court Complex) ‘ਚ ਬੁਨਿਆਦੀ ਢਾਂਚੇ ਦੇ 7 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ । ਉਨ੍ਹਾਂ ਕਿਹਾ ਕਿ ਜੁਡੀਸ਼ੀਅਲ ਢਾਂਚੇ ਦਾ ਵਿਕਾਸ ਜ਼ਰੂਰੀ ਹੈ ਤਾਂ ਜੋ ਵਧਦੀ ਆਬਾਦੀ, ਵਧਦੀ ਮੁਕੱਦਮੇਬਾਜ਼ੀ ਤੇ ਵਧਦੇ ਗੁੰਝਲਦਾਰ ਵਿਵਾਦਾਂ ਨਾਲ ਸਬੰਧਤ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ।

Read More : ਦਿੱਲੀ `ਚ ਪ੍ਰਦੂਸ਼ਣ ਕਾਰਨ ਘੰਟੇ ਦੀ ਸੈਰ ਨਾਲ ਵਿਗੜ ਗਈ ਸਿਹਤ : ਚੀਫ ਜਸਟਿਸ

LEAVE A REPLY

Please enter your comment!
Please enter your name here