ਜਾਲਨਾ, 5 ਜਨਵਰੀ 2026 : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਇਕ ਔਰਤ ਦੇ ਚਿਹਰੇ ਤੋਂ ਹਿਜਾਬ ਹਟਾਏ ਜਾਣ ਅਤੇ ਫਿਰ ਇਸ ‘ਤੇ ਉੱਤਰ ਪ੍ਰਦੇਸ਼ ਦੇ ਇਕ ਮੰਤਰੀ ਦੀ ਟਿੱਪਣੀ ਨਾਲ ਪੈਦਾ ਹੋਏ ਵਿਵਾਦ ਦਰਮਿਆਨ, ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. (A. I. M. I. M.) ਦੇ ਆਗੂ ਇਮਤਿਆਜ਼ ਜਲੀਲ (Imtiaz Jalil) ਨੇ ਕਿਹਾ ਹੈ ਕਿ ਜੋ ਵੀ ਵਿਅਕਤੀ ਮੁਸਲਿਮ ਔਰਤਾਂ ਨੂੰ ਗਲਤ ਇਰਾਦੇ ਨਾਲ ਛੂਹਣ ਦੀ ਹਿੰਮਤ ਕਰੇਗਾ, ਉਹ ਉਸ ਦੇ ਹੱਥ ਵੱਢ ਦੇਣਗੇ ।
ਕਿਸੇ ਨੇ ਗਲਤ ਇਰਾਦੇ ਨਾਲ ਮੁਸਲਿਮ ਔਰਤਾਂ ਨੂੰ ਛੂਹਿਆ ਤਾਂ ਹੱਥ ਵੱਢ ਦਿਆਂਗਾ
ਜਲੀਲ ਨੇ ਮਹਾਰਾਸ਼ਟਰ ਦੇ ਜਾਲਨਾ ‘ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਜੋ ਕਿਹਾ ਕਿ ‘ਤਥਾ-ਕਥਿਤ ਧਰਮ ਨਿਰਪੱਖ ਪਾਰਟੀਆਂ’ ਗੁੰਡਿਆਂ ਅਤੇ ਅਪਰਾਧਿਕ ਤੱਤਾਂ ਦਾ ਪੱਖ ਲੈਂਦੀਆਂ ਹਨ ਪਰ ਮੁਸਲਮਾਨਾਂ ਦਾ ਸਮਰਥਨ ਕਰਨ ਤੋਂ ਝਿਜਕਦੀਆਂ ਹਨ । ਉਨ੍ਹਾਂ ਨੇ ਹਿਜਾਬ ਵਿਵਾਦ ਨੂੰ ਲੈ ਕੇ ਨਿਤੀਸ਼ ਕੁਮਾਰ ‘ਤੇ ਨਿਸ਼ਾਨਾ ਵਿੰਨ੍ਹਿਆ । ਔਰੰਗਾਬਾਦ ਤੋਂ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਇਕ ਮੰਤਰੀ ਨੇ ਇਤਰਾਜ਼ਯੋਗ ਬਿਆਨ ਦਿੱਤਾ ਸੀ । ਜੇਕਰ ਕੋਈ ਵੀ ਮੁਸਲਿਮ ਭੈਣ ਨੂੰ ਗ਼ਲਤ ਇਰਾਦੇ ਨਾਲ ਛੂਹਣ ਦੀ ਹਿੰਮਤ ਕਰੇਗਾ, ਤਾਂ ਮੈਂ ਉਸ ਦਾ ਹੱਥ ਵੱਢ ਦਿਆਂਗਾ ।
ਨਿਸ਼ਾਦ ਦੇ ਇਸ ਬਿਆਨ ਨਾਲ ਹੰਗਾਮਾ ਖੜ੍ਹਾ ਹੋ ਗਿਆ ਸੀ
ਉੱਤਰ ਪ੍ਰਦੇਸ਼ ਦੇ ਮੰਤਰੀ ਸੰਜੇ ਨਿਸ਼ਾਦ (Uttar Pradesh Minister Sanjay Nishad) ਨੇ ਨਿਤੀਸ਼ ਕੁਮਾਰ ਨਾਲ ਜੁੜੇ ਹਿਜਾਬ ਵਿਵਾਦ ਦੇ ਸਿਲਸਿਲੇ ‘ਚ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਉਸ ਨੂੰ ਕਿਤੇ ਹੋਰ ਛੂਹਿਆ ਹੁੰਦਾ ਤਾਂ ਕੀ ਹੁੰਦਾ?” ਨਿਸ਼ਾਦ ਦੇ ਇਸ ਬਿਆਨ ਨਾਲ ਹੰਗਾਮਾ ਖੜ੍ਹਾ ਹੋ ਗਿਆ ਸੀ । ਹਾਲਾਂਕਿ ਨਿਸ਼ਾਦ ਦੀ ਪਾਰਟੀ ਨੇ ਬਾਅਦ ‘ਚ ਸਫ਼ਾਈ ਦਿੱਤੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਗ਼ਲਤ ਅਰਥ ਕੱਢੇ ਗਏ ਹਨ ।
Read More : ਨਿਤੀਸ਼ ਕੁਮਾਰ ਨੇ ਚੁੱਕੀ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੂੰ









