ਬਠਿੰਡਾ ਅਦਾਲਤ ਵਿਚ ਕੰਗਣਾ ਰਣੌਤ ਅੱਜ ਨਹੀਂ ਹੋਏ ਪੇਸ਼

0
56
Kangana Ranaut

ਬਠਿੰਡਾ, 5 ਜਨਵਰੀ 2026 : ਮਾਣਹਾਨੀ ਮਾਮਲੇ ਵਿਚ ਬਠਿੰਡਾ ਦੀ ਅਦਾਲਤ (Bathinda Court) ਵਿਚ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ (Kangana Ranaut) ਪੇਸ਼ ਨਹੀਂ ਹੋਈ । ਕੰਗਨਾ ਦੀ ਗੈਰ ਹਾਜ਼ਰੀ ਕਾਰਨ ਕਾਰਵਾਈ ਪੂਰੀ ਨਹੀਂ ਹੋ ਸਕੀ ਅਤੇ ਅਦਾਲਤ ਨੇ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਬਾਰੇ ਆਪਣਾ ਹੁਕਮ ਰਾਖਵਾਂ ਰੱਖ ਲਿਆ ਹੈ ।

ਪਟੀਸ਼ਨਕਰਤਾ ਨੇ ਕੀਤਾ ਕੰਗਣਾ ਦੀ ਲਗਾਤਾਰ ਗੈਰ ਹਾਜ਼ਰੀ ਤੇ ਇਤਰਾਜ

ਕੰਗਨਾ ਰਣੌਤ (Kangana Ranaut) ਦੇ ਵਕੀਲ ਨੇ ਅਦਾਲਤ ਵਿੱਚ ਪੇਸ਼ ਹੋ ਕੇ ਜਿਥੇ ਆਪਣਾ ਪੱਖ ਪੇਸ਼ ਕੀਤਾ ਉਥੇ ਪਟੀਸ਼ਨਕਰਤਾ ਨੇ ਸੰਸਦ ਮੈਂਬਰ ਦੀ ਲਗਾਤਾਰ ਗੈਰ ਹਾਜ਼ਰੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਅਦਾਲਤ ਤੋਂ ਸਖ਼ਤ ਰੁਖ਼ ਦੀ ਮੰਗ ਕੀਤੀ। ਅਦਾਲਤ ਹੁਣ ਅਗਲੀ ਸੁਣਵਾਈ ਲਈ ਇੱਕ ਤਾਰੀਖ਼ ਤੈਅ ਕਰੇਗੀ, ਜੋ ਅੱਗੇ ਦੀ ਕਾਨੂੰਨੀ ਕਾਰਵਾਈ ਨਿਰਧਾਰਤ ਕਰੇਗੀ ।

Read More : ਕੰਗਣਾ ਰਣੌਤ ਮਾਣਹਾਨੀ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 5 ਜਨਵਰੀ ਨੂੰ

LEAVE A REPLY

Please enter your comment!
Please enter your name here