ਡਾ. ਬਿਲਾਲ ਮੱਲਾ ਦੀ 16 ਜਨਵਰੀ ਤੱਕ ਨਿਆਂਇਕ ਹਿਰਾਸਤ ‘ਚ ਵਾਧਾ

0
46
Dr. Bilal Malla

ਨਵੀਂ ਦਿੱਲੀ, 5 ਜਨਵਰੀ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ 10 ਨਵੰਬਰ ਨੂੰ ਲਾਲ ਕਿਲੇ ਦੇ ਕੋਲ ਹੋਏ ਧਮਾਕਾ ਦੇ ਮਾਮਲੇ ਦੇ ਮੁਲਜ਼ਮਾਂ ‘ਚੋਂ ਇਕ ਡਾ. ਬਿਲਾਲ ਨਸੀਰ ਮੱਲਾ (Dr. Bilal Nasir Malla) ਨੂੰ 16 ਜਨਵਰੀ ਤੱਕ 13 ਦਿਨਾਂ ਦੀ ਨਿਆਂਇਕ ਹਿਰਾਸਤ (Judicial custody) ‘ਚ ਭੇਜ ਦਿੱਤਾ ਹੈ । ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮੱਲਾ ਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਹਾਊਸ ਅਦਾਲਤ ‘ਚ ਪੇਸ਼ ਕੀਤਾ ।

ਐੱਨ. ਆਈ. ਏ. ਨੇ ਮੱਲਾ ਨੂੰ ਕੀਤਾ ਸੀ ਦਿੱਲੀ ‘ਚ ਗ੍ਰਿਫ਼ਤਾਰ

ਬਿਲਾਲ ਮੱਲਾ ਨੂੰ 26 ਦਸੰਬਰ ਨੂੰ 8 ਦਿਨਾਂ ਲਈ ਐੱਨ. ਆਈ. ਏ. (N. I. A.) ਦੀ ਹਿਰਾਸਤ ‘ਚ ਭੇਜਿਆ ਗਿਆ ਸੀ ਅਤੇ ਏਜੰਸੀ ਨੇ ਉਸ ਦੀ ਹਿਰਾਸਤ ਦੀ ਮਿਆਦ ਖ਼ਤਮ ਹੋਣ ‘ਤੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ। ਐੱਨ. ਆਈ. ਏ. ਨੇ ਮੱਲਾ ਨੂੰ ਦਿੱਲੀ ‘ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਸਾਜ਼ਿਸ਼ ਦਾ ਮੁੱਖ ਮੁਲਜ਼ਮ ਦੱਸਿਆ ਸੀ। ਐੱਨ. ਆਈ. ਏ. ਦੀ ਜਾਂਚ ਅਨੁਸਾਰ, ਬਿਲਾਲ ਮੱਲਾ ਨੇ ਆਤਮਘਾਤੀ ਹਮਲਾਵਰ ਡਾ. ਉਮਰ-ਉਨ-ਨਬੀ ਨੂੰ ਰਸਦ ਸਬੰਧੀ ਸਹਾਇਤਾ ਮੁਹੱਈਆ ਕੀਤੀ ਸੀ ।

Read More : ਐਨ. ਆਈ. ਏ. ਨੇ ਕੀਤੀ ਨੀਮਰਾਣਾ ਹੋਟਲ ਗੋਲੀਬਾਰੀ ਮਾਮਲੇ ‘ਚ ਚਾਰਜਸ਼ੀਟ ਦਾਖਲ

LEAVE A REPLY

Please enter your comment!
Please enter your name here