ਕਾਨਪੁਰ, 5 ਜਨਵਰੀ 2026 : ਕਾਨਪੁਰ ਦੇ ਆਈ. ਆਈ. ਟੀ. (IIT Kanpur) ਦੇ ਇਕ ਵਿਦਿਆਰਥੀ ਦੀ ਕੁਝ ਦਿਨ ਪਹਿਲਾਂ ਹੋਈ ਮੌਤ ਤੋਂ ਬਾਅਦ ਹੁਣ ਇਕ ਪ੍ਰਾਈਵੇਟ ਆਯੁਰਵੈਦਿਕ ਮੈਡੀਕਲ ਕਾਲਜ (Private Ayurvedic Medical College) ਦੇ ਬੀ. ਏ. ਐੱਮ. ਐੱਸ. ਦੇ ਵਿਦਿਆਰਥੀ (Student) ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ । ਉਸ ਵੱਲੋਂ ਖੁੱਦਕੁਸ਼ੀ ਕੀਤੇ ਜਾਣ ਦਾ ਸ਼ੱਕ ਹੈ ।
ਪੜ੍ਹਾਈ ਕਾਰਨ ਮਾਨਸਿਕ ਤਣਾਅ ਤੋਂ ਪੀੜਤ ਸੀ ਆਇਆ ਸਾਹਮਣੇ
ਵਿਦਿਆਰਥੀ ਦੀ ਲਾਸ਼ ਉਸ ਦੇ ਕਿਰਾਏ ਦੇ ਕਮਰੇ ‘ਚੋਂ ਮਿਲੀ ਜਿੱਥੇ ਉਹ ਪਿਛਲੇ 6 ਮਹੀਨਿਆਂ ਤੋਂ ਰਹਿ ਰਿਹਾ ਸੀ । ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ । ਮ੍ਰਿਤਕ ਦੀ ਪਛਾਣ ਸ਼ੈਲੇਂਦਰ ਗੁਪਤਾ (25) ਵਜੋਂ ਹੋਈ ਹੈ । ਜੋ ਮੂਲ ਰੂਪ ‘ਚ ਚਿੱਤਰਕੂਟ ਦਾ ਰਹਿਣ ਵਾਲਾ ਸੀ ਤੇ ਬਿਠੂਰ ਦੇ ਰਾਮਾ ਆਯੁਰਵੈਦਿਕ ਮੈਡੀਕਲ ਕਾਲਜ ‘ਚ ਬੀ. ਏ. ਐੱਮ. ਐੱਸ. (B. A. M. S.) ਦੇ ਆਖਰੀ ਸਾਲ ਦਾ ਵਿਦਿਆਰਥੀ ਸੀ । ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਉਹ ਪੜ੍ਹਾਈ ਕਾਰਨ ਮਾਨਸਿਕ ਤਣਾਅ ਤੋਂ ਪੀੜਤ ਸੀ । ਪੁਲਸ ਮੌਕੇ ‘ਤੇ ਪਹੁੰਚੀ ਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ । ਸਬੂਤ ਇਕੱਠੇ ਕਰਨ ਲਈ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ ।
Read More : ਬਾਥਰੂਮ ਵਿਚ ਗੀਜ਼ਰ ਗੈਸ ਲੀਕ ਹੋਣ ਕਾਰਨ 22 ਸਾਲਾ ਕੁੜੀ ਦੀ ਮੌਤ









