ਹਰਿਦੁਆਰ, 5 ਜਨਵਰੀ 2026 : ਹਰਿਦੁਆਰ (Haridwar) ‘ਚ ਤਵੀਤ ਰਾਹੀਂ ਬੀਮਾਰੀ ਠੀਕ ਕਰਵਾਉਣ ਦਾ ਝਾਂਸਾ ਦੇ ਕੇ ਦਿੱਲੀ ਦੀ ਇਕ ਔਰਤ ਨਾਲ ਜਬਰ-ਜ਼ਨਾਹ (Rape of a woman) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੌਜਵਾਨ ਨੇ ਉਸ ਨੂੰ ਸ਼ਰਾਬ ਪਿਆ ਕੇ ਕਈ ਵਾਰ ਸਰੀਰਕ ਸ਼ੋਸ਼ਣ (Physical abuse) ਕੀਤਾ। ਪੁਲਸ ਅਨੁਸਾਰ, ਦਿੱਲੀ ਦੀ ਰਹਿਣ ਵਾਲੀ ਔਰਤ ਲੰਬੇ ਸਮੇਂ ਤੋਂ ਬੀਮਾਰ ਸੀ ।
ਕੀ ਸੀ ਸਾਰਾ ਮਾਮਲਾ
ਇਸੇ ਦੌਰਾਨ ਦਿੱਲੀ ਨਿਵਾਸੀ ਸੋਨੂੰ ਸਿੰਘ ਔਰਤ ਦੇ ਸੰਪਰਕ ਵਿਚ ਆਇਆ । ਮੁਲਜ਼ਮ ਨੇ ਉਸ ਨੂੰ ਭਰੋਸਾ ਦਿੱਤਾ ਕਿ ਹਰਿਦੁਆਰ ਵਿਚ ਵਿਸ਼ੇਸ਼ ਤਵੀਤ ਬਣਵਾਉਣ ਨਾਲ ਉਸ ਦੀ ਬੀਮਾਰੀ ਠੀਕ ਹੋ ਜਾਵੇਗੀ । ਇਸ ਤੋਂ ਬਾਅਦ ਸੋਨੂੰ ਸਿੰਘ ਉਸ ਨੂੰ ਹਰਿਦੁਆਰ ਲੈ ਆਇਆ । ਦੋਸ਼ ਹੈ ਕਿ ਉੱਥੇ ਮੁਲਜ਼ਮ ਨੇ ਔਰਤ ਨੂੰ ਸ਼ਰਾਬ ਪਿਆਈ ਅਤੇ ਨਸ਼ੇ ਦੀ ਹਾਲਤ ਵਿਚ ਉਸ ਨਾਲ ਜਬਰ-ਜਨਾਹ (Rape) ਕੀਤਾ । ਵਿਰੋਧ ਕਰਨ ‘ਤੇ ਮੁਲਜ਼ਮ ਨੇ ਉਸ ‘ਤੇ ਵਿਆਹ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ । ਬਾਅਦ ਵਿਚ ਉਹ ਕਿਤੋਂ ਤਵੀਤ ਲਿਆ ਕੇ ਔਰਤ ਨੂੰ ਵਾਪਸ ਦਿੱਲੀ ਲੈ ਗਿਆ । ਔਰਤ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਲਗਾਤਾਰ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਹੈ ।
Read More : ਵਿਆਹੁਤਾ ਔਰਤ ਨਾਲ ਫਰੀਦਾਬਾਦ `ਚ ਕੀਤਾ ਗਿਆ ਜ਼ਬਰ ਜਨਾਹ









