ਅਗਰਤਲਾ, 5 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਤ੍ਰਿਪੁਰਾ (Tripura) ‘ਚ ਸਿਪਾਹੀਜਾਲਾ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ‘ਤੇ 100 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ (Cannabis) ਦੇ ਕੁੱਲ 19 ਲੱਖ ਪੌਦਿਆਂ ਨੂੰ ਨਸ਼ਟ (Destroy the plants) ਕੀਤਾ ਗਿਆ ਹੈ । ਸੂਬਾ ਪੁਲਸ, ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਅਤੇ ਤ੍ਰਿਪੁਰਾ ਸਟੇਟ ਰਾਈਫਲਜ਼ (ਟੀ. ਐੱਸ. ਆਰ.) ਦੀ ਸਾਂਝੀ ਟੀਮ ਨੇ ਇਹ ਮੁਹਿੰਮ ਚਲਾਈ ।
600 ਕਰਮਚਾਰੀਆਂ ਦੀ ਸਾਂਝੀ ਫੋਰਸ ਨੇ ਚਲਾਈ ਸੀ ਮੁਹਿੰਮ
ਪ੍ਰਾਪਤ ਸੂਚਨਾ ਦੇ ਆਧਾਰ ‘ਤੇ 600 ਕਰਮਚਾਰੀਆਂ ਦੀ ਸਾਂਝੀ ਫੋਰਸ ਨੇ ਉੱਤਰੀ ਤੇ ਦੱਖਣੀ ਕਲਮਚੌਰਾ, ਆਨੰਦਪੁਰ ਅਤੇ ਘਾਟੀਗੜ੍ਹ ਖੇਤਰਾਂ ‘ਚ 650 ਏਕੜ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਗਾਂਜਾ-ਵਿਰੋਧੀ ਮੁਹਿੰਮ ਚਲਾਈ । ਸਿਪਾਹੀਜਾਲਾ ਜ਼ਿਲੇ ਦੇ ਵਧੀਕ ਪੁਲਸ ਸੁਪਰਡੈਂਟ ਰਾਜੀਬ ਸੂਤਰਧਾਰ (Additional Superintendent of Police Rajib Sutrdhar) ਨੇ ਕਿਹਾ ਕਿ ਗਾਂਜਾ-ਵਿਰੋਧੀ ਮੁਹਿੰਮ ਜਾਰੀ ਰਹੇਗੀ ।” ਸੋਨਾਮੁਰਾ ਥਾਣੇ ਦੇ ਇੰਚਾਰਜ ਤਪਨ ਦਾਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਗਾਂਜਾ ਉਗਾਇਆ ਸੀ। ਇਸ ਮਾਮਲੇ ‘ਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।
Read More : ਪੰਜਾਬ ਪੁਲਸ ਨੇ ਰਾਜ ਭਰ ਵਿੱਚ 391 ਡਰੱਗ ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ









