ਛੱਤੀਸਗੜ੍ਹ ਦੇ ਵੱਖ ਵੱਖ ਖੇਤਰਾਂ ਵਿਚ ਨਕਸਲੀ ਕੀਤੇ ਸੁਰੱਖਿਆ ਮੁਲਾਜ਼ਮਾਂ ਨੇ ਹਲਾਕ

0
60
Security forces

ਛੱਤੀਸਗੜ੍ਹ ( ਸੁਕਮਾ/ਬੀਜਾਪੁਰ), 3 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਬਸਤਰ ਇਲਾਕੇ ’ਚ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਸਨਿਚਰਵਾਰ ਨੂੰ ਦੋ ਵੱਖੋ-ਵੱਖ ਮੁਕਾਬਲਿਆਂ ’ਚ 14 ਨਕਸਲੀਆ ਨੂੰ ਮੌਤ ਦੇ ਘਾਟ (14 Naxalites face death) ਉਤਾਰ ਦਿੱਤਾ ਹੈ ।

ਛੱਤੀਸਗੜ੍ਹ ਦੇ ਕਿਹੜੇ ਇਲਾਕੇ ਵਿਚ ਕਿੰਨੇ ਮਾਰੇ ਨਕਸਲੀ

ਪੁਲਿਸ ਅਧਿਕਾਰੀਆਂ (Police officers) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ ਬਲਾਂ (Security forces) ਨੇ ਸੁਕਮਾ ਜ਼ਿਲ੍ਹੇ ’ਚ 12 ਨਕਸਲੀਆਂ ਨੂੰ ਅਤੇ ਗੁਆਂਢੀ ਬੀਜਾਪੁਰ ਜ਼ਿਲ੍ਹੇ ’ਚ ਦੋ ਹੋਰ ਨਕਸਲੀਆਂ ਨੂੰ ਮਾਰ ਦਿਤਾ। ਹੈ । ਉਨ੍ਹਾਂ ਕਿਹਾ ਕਿ ਉਕਤ ਕਾਰਵਾਈ ਬੀਜਾਪੁਰ ਅਤੇ ਸੁਕਮਾ ਜ਼ਿਲ੍ਹੇ ਦੇ ਦਖਣੀ ਇਲਾਕਿਆਂ ’ਚ ਹਥਿਆਰਬੰਦ ਮਾਓਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਦੇ ਆਧਾਰ ਉਤੇ ਸੁਰੱਖਿਆ ਬਲਾਂ ਨੇ ਭਾਲ ਮੁਹਿੰਮ ਸ਼ੁਰੂ ਕੀਤੀ ਸੀ ।

ਸਵੇਰ ਤੋਂ ਹੀ ਕੀਤੀ ਜਾ ਰਹੀ ਸੀ ਰੁਕ ਰੁਕ ਕੇ ਗੋਲੀਬਾਰੀ

ਅਧਿਕਾਰੀਆਂ ਨੇ ਕਿਹਾ ਕਿ ਮੁਹਿੰਮ ਹੇਠ ਦਖਣੀ ਬਸਤਰ ਇਲਾਕੇ ’ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ. ਆਰ. ਜੀ.) ਦੇ ਦਲਾਂ ਨੂੰ ਰਵਾਨਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਬੀਜਾਪੁਰ ਜ਼ਿਲ੍ਹੇ ’ਚ ਸਵੇਰੇ ਲਗਭਗ ਪੰਜ ਵਜੇ ਤੋਂ ਅਤੇ ਸੁਕਮਾ ਵਿਚ ਸਵੇਰੇ ਲਗਭਗ ਅੱਠ ਵਜੇ ਤੋਂ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ ।

ਮੁਕਾਬਲਿਆਂ ਵਾਲੀਆਂ ਥਾਵਾਂ ਤੋਂ ਨਕਸਲੀ ਹੀ ਨਹੀਂ ਬਲਕਿ ਹਥਿਆਰ ਵੀ ਹੋਏ ਹਨ ਬਰਾਮਦ

ਅਧਿਕਾਰੀਆਂ ਨੇ ਕਿਹਾ ਕਿ ਹੁਣ ਤਕ ਮੁਹਿੰਮ ਦੌਰਾਨ 14 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿਚ ਬੀਜਾਪੁਰ ਜ਼ਿਲ੍ਹੇ ’ਚ ਮਿਲੀਆਂ ਦੋ ਅਤੇ ਸੁਕਮਾ ਜ਼ਿਲ੍ਹੇ ’ਚ ਮਿਲੀਆਂ 12 ਨਕਸਲੀਆਂ ਦੀਆਂ ਲਾਸ਼ਾਂ (Corpses) ਸ਼ਾਮਲ ਹਨ । ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ ’ਚ ਏ.ਕੇ. 47, ਇੰਸਾਸ, ਐਸ. ਐਲ. ਆਰ. ਰਾਈਫ਼ਲ ਵਰਗੇ ਹਥਿਆਰ ਬਰਾਮਦ (Weapons recovered) ਕੀਤੇ ਗਏ ਹਨ । ਪਿਛਲੇ ਸਾਲ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 285 ਨਕਸਲੀ ਮਾਰੇ ਗਏ ਸਨ ।

Read More : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ

LEAVE A REPLY

Please enter your comment!
Please enter your name here