ਲਖਨਊ, 3 ਜਨਵਰੀ 2026 : ਸੰਘਣੀ ਧੁੰਦ ਕਾਰਨ ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ (Air India Express) ਦੀ ਇਕ ਉਡਾਣ ਲੈਂਡ ਨਹੀਂ ਕਰ ਸਕੀ ਅਤੇ 93 ਮਿੰਟ ਤੱਕ ਆਸਮਾਨ ‘ਚ ਚੱਕਰ ਦਿੱਲੀ ਪਰਤ ਗਈ ।
ਪਾਇਲਟ ਨੇ ਕੀਤੀ ਸੀ ਬਹੁਤ ਕੋਸ਼ਿਸ਼
ਏਅਰਪੋਰਟ ਸੂਤਰਾਂ ਅਨੁਸਾਰ ਫਲਾਈਟ ਆਈ. ਐਕਸ.-2171 ਸਵੇਰੇ 6:18 ਵਜੇ ਲਖਨਊ ਪਹੁੰਚੀ ਪਰ ਵਿਜ਼ੀਬਿਲਟੀ ਸਿਰਫ 10 ਮੀਟਰ ਦੇ ਆਸ-ਪਾਸ ਸੀ । ਪਾਇਲਟ ਨੇ ਕਾਫੀ ਦੇਰ ਤੱਕ ਲੈਂਡਿੰਗ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਏਅਰ ਟ੍ਰੈਫਿਕ ਕੰਟਰੋਲ (Air traffic control) ਨੇ ਸੁਰੱਖਿਆ ਕਾਰਨਾਂ ਕਰ ਕੇ ਜਹਾਜ਼ ਨੂੰ 7:51 ਵਜੇ ਦਿੱਲੀ ਵਾਪਸ ਭੇਜ ਦਿੱਤਾ ।
ਇਸ ਜਹਾਜ਼ ਰਾਹੀਂ ਸੰਚਾਲਿਤ ਹੋਣ ਵਾਲੀ ਰਿਆਦ ਜਾਣ ਵਾਲੀ ਉਡਾਣ ਆਈ. ਐਕਸ.-189 ਨੂੰ ਵੀ ਰੱਦ ਕਰਨਾ ਪਿਆ । ਸੰਘਣੀ ਧੁੰਦ ਦਾ ਅਸਰ ਹੋਰ ਉਡਾਣਾਂ ‘ਤੇ ਵੀ ਪਿਆ, ਜਿਸ ਕਾਰਨ ਮੁੰਬਈ, ਹੈਦਰਾਬਾਦ, ਰਿਆਦ, ਕਿਸ਼ਨਗੜ੍ਹ ਅਤੇ ਝਾਰਸੁਗੁੜਾ ਤੋਂ ਆਉਣ ਵਾਲੀਆਂ ਕਈ ਫਲਾਈਟਾਂ ਦੇਰੀ ਨਾਲ ਲਖਨਊ ਪਹੁੰਚੀਆਂ ।
Read More : ਜਹਾਜ਼ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਯਾਤਰੀ ਗਿ੍ਫ਼ਤਾਰ









