ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਆਨ ਲਾਈਨ ਮਨੀ ਗੇਮਿੰਗ ਐਪ ਵਿਨਜ਼ੋ (Money Gaming App Winzo) ਦੇ ਮਨੀ ਲਾਂਡਰਿੰਗ ਮਾਮਲੇ ਵਿਚ ਵੱਡਾ ਕਦਮ ਚੁੱਕਦਿਆਂ ਕੰਪਨੀ ਦੇ 192 ਕਰੋੜ ਰੁਪਏ ਦੇ ਬੈਂਕ ਡਿਪਾਜ਼ਿਟ, ਮਿਊਚੁਅਲ ਫੰਡ ਅਤੇ ਫਿਕਸਡ ਡਿਪਾਜ਼ਿਟ (ਸਾਵਧੀ ਜਮ੍ਹਾ) ਦੇ ਲੈਣ ਦੇਣ ਤੇ ਰੋਕ ਲਗਾ ਦਿੱਤੀ ਹੈ ।
ਇਹ ਰਾਸ਼ੀ ਕਥਿਤ ਅਪਰਾਧ ਦੀ ਕਮਾਈ ਵਜੋਂ ਗਈ ਸੀ ਕੀਤੀ
ਇਹ ਕਾਰਵਾਈ ਜ਼ੈੱਡ. ਓ. ਗੇਮਜ਼ ਪ੍ਰਾਈਵੇਟ ਲਿਮਟਿਡ ਦੇ ਅਕਾਉਂਟਿੰਗ ਦਫ਼ਤਰ ਵਿਚ ਤਲਾਸ਼ੀ ਤੋਂ ਬਾਅਦ ਕੀਤੀ ਗਈ ਹੈ, ਜੋ ਕਿ ਵਿਨਜ਼ੋ ਪ੍ਰਾਈਵੇਟ ਲਿਮਟਿਡ ਦੀ ਪੂਰੀ ਮਾਲਕੀ ਵਾਲੀ ਭਾਰਤੀ ਸਹਾਇਕ ਕੰਪਨੀ ਹੈ । ਈ. ਡੀ. ਨੇ ਦੱਸਿਆ ਕਿ ਇਹ ਰਾਸ਼ੀ ਕਥਿਤ ਅਪਰਾਧ ਦੀ ਕਮਾਈ ਵਜੋਂ ਜਮ੍ਹਾ ਕੀਤੀ ਗਈ ਸੀ । ਪਿਛਲੇ ਨਵੰਬਰ ਵਿਚ ਬੈਂਗਲੁਰੂ ਖੇਤਰੀ ਦਫ਼ਤਰ ਦੀ ਪੁੱਛਗਿੱਛ ਤੋਂ ਬਾਅਦ ਏਜੰਸੀ ਨੇ ਐਪ ਦੇ ਸੰਸਥਾਪਕ ਸੌਮਿਆ ਸਿੰਘ ਰਾਠੌਰ ਅਤੇ ਪਵਨ ਨੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਪਹਿਲਾਂ ਹੀ ਈ. ਡੀ. ਨੇ ਵਿਨਜ਼ੋ ਕੋਲ ਮੌਜੂਦ 505 ਕਰੋੜ ਰੁਪਏ ਦੀ ਕੀਮਤ ਦੇ ਬਾਂਡ, ਫਿਕਸਡ ਡਿਪਾਜ਼ਿਟ ਅਤੇ ਮਿਊਚੁਅਲ ਫੰਡਾਂ ਨੂੰ ਫ੍ਰੀਜ਼ ਕਰ ਦਿੱਤਾ ਸੀ ।
Read More : ਈ. ਡੀ. ਨੇ ਕੀਤੀ ਦੁਬਈ ਵਿਚ ਛੁਪੇ ਯਾਦਵ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ









