ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ (Railway Minister Ashwini Vaishnav) ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਕੋਲਕਾਤਾ ਅਤੇ ਗੁਹਾਟੀ (Kolkata and Guwahati) ਵਿਚਾਲੇ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ (First Vande Bharat sleeper train) ਨੂੰ ਹਰੀ ਝੰਡੀ ਦਿਖਾਉਣਗੇ । ਵੈਸ਼ਣਵ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੇ ਹਾਵੜਾ ਅਤੇ ਆਸਾਮ ਦੇ ਗੁਹਾਟੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਸਲੀਪਰ ਟਰੇਨ ਦਾ ਕਿਰਾਇਆ ਹਵਾਈ ਯਾਤਰਾ ਨਾਲੋਂ ਬਹੁਤ ਘੱਟ ਹੋਵੇਗਾ ।
18 ਜਾਂ 19 ਜਨਵਰੀ ਦੇ ਲਾਗੇ ਸ਼ੁਰੂ ਹੋਣਗੀਆਂ ਸੇਵਾਵਾਂ
ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਅਗਲੇ 15, 20 ਦਿਨਾਂ ਵਿਚ ਸੰਭਵ ਤੌਰ ’ਤੇ 18 ਜਾਂ 19 ਜਨਵਰੀ ਦੇ ਆਸ ਪਾਸ ਸ਼ੁਰੂ ਹੋ ਜਾਣਗੀਆਂ । ਉਨ੍ਹਾਂ ਪ੍ਰਧਾਨ ਮੰਤਰੀ (Prime Minister) ਨੂੰ ਬੇਨਤੀ ਕੀਤੀ ਹੈ ਅਤੇ ਸਭ ਕੁਝ ਸਪੱਸ਼ਟ ਹੈ । ਮੈਂ ਅਗਲੇ ਦੋ ਤਿੰਨ ਦਿਨਾਂ ਵਿਚ ਤਰੀਕ ਦਾ ਐਲਾਨ ਕਰਾਂਗਾ । ਵੈਸ਼ਣਵ ਨੇ ਕਿਹਾ ਕਿ ਗੁਹਾਟੀ ਹਾਵੜਾ ਹਵਾਈ ਯਾਤਰਾ ਦਾ ਕਿਰਾਇਆ ਲੱਗਭਗ 6 ਹਜਾਰ ਤੋਂ 8 ਹਜ਼ਾਰ ਰੁਪਏ ਹੈ । ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਵੰਦੇ ਭਾਰਤ ‘ਚ ਥਰਡ ਏਸੀ ਦਾ ਕਿਰਾਇਆ ਭੋਜਨ ਸਮੇਤ ਲੱਗਭਗ 2,300 ਰੁਪਏ, ਸੈਕਿੰਡ ਏ. ਸੀ. ਦਾ ਲਗਭਗ 3 ਹਜ਼ਾਰ ਰੁਪਏ ਅਤੇ ਫਸਟ ਏ. ਸੀ. ਦਾ ਲੱਗਭਗ 3600 ਰੁਪਏ ਹੋਵੇਗਾ । ਇਹ ਕਿਰਾਏ ਮੱਧ ਵਰਗ ਨੂੰ ਧਿਆਨ ੋਚ ਰੱਖ ਕੇ ਤੈਅ ਕੀਤੇ ਗਏ ਹਨ ।
Read More : ਵੰਦੇ ਭਾਰਤ ਰੇਲ ਹੁਣ ਬਰਨਾਲਾ ਸਟੇਸ਼ਨ ਤੇ ਵੀ ਕਰੇਗੀ ਰੁਕਿਆ









