ਮਨਰੇਗਾ ਨੂੰ ਖ਼ਤਮ ਕਰਨ `ਚ ਅਕਾਲੀ ਦਲ ਦੀ ਮਿਲੀਭੁਗਤ : ਧਾਲੀਵਾਲ

0
37
Kuldeep Dhaliwal

ਚੰਡੀਗੜ੍ਹ, 1 ਜਨਵਰੀ 2026 : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਕੇਂਦਰ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਕੀਤਾ ਹੈ ।

ਜੀ-ਰਾਮ-ਜੀ ਕਾਨੂੰਨ ਕਰੋੜਾਂ ਮਨਰੇਗਾ ਵਰਕਰਾਂ ਦੀ ਰੋਜ਼ੀ ਰੋਟੀ ਤੇ ਹੈ ਸਿੱਧਾ ਹਮਲਾ

ਉਨਾਂ ਕਿਹਾ ਕਿ ਨਵੇਂ `ਜੀ-ਰਾਮ-ਜੀ`ਕਾਨੂੰਨ (Ji-Ram-Ji`Law) ਰਾਹੀਂ ਗ਼ਰੀਬਾਂ, ਦਲਿਤਾਂ ਅਤੇ ਮਹਿਲਾ ਮਨਰੇਗਾ ਮਜ਼ਦੂਰਾਂ ਵਿਰੁੱਧ ਸਾਜਿ਼ਸ਼ ਰਚੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸੁਧਾਰਾਂ ਦੇ ਨਾਂ `ਤੇ ਇਹ ਨਵਾਂ ਕਾਨੂੰਨ ਲਿਆ ਕੇ ਭਾਜਪਾ ਨੇ ਗ਼ਰੀਬਾਂ ਦੇ ਮੂੰਹੋਂ ਆਖ਼ਰੀ ਬੁਰਕੀ ਵੀ ਖੋਹ ਲਈ ਹੈ । ਇਹ ਕਰੋੜਾਂ ਮਨਰੇਗਾ ਵਰਕਰਾਂ ਖ਼ਾਸ ਕਰਕੇ ਦਲਿਤਾਂ ਤੇ ਪੱਛੜੇ ਵਰਗਾਂ ਦੀ ਰੋਜ਼ੀ-ਰੋਟੀ `ਤੇ ਸਿੱਧਾ ਹਮਲਾ ਹੈ ।

ਸ਼੍ਰੋਮਣੀ ਅਕਾਲੀ ਦਲ ਦੀ ਚੁੱਪੀ ਨਾਲ ਭਾਜਪਾ ਨਾਲ ਗੁਪਤ ਸਮਝੌਤੇ ਦਾ ਹੋਇਆ ਪਰਦਾਫਾਸ਼

ਉਨ੍ਹਾਂ ਕਿਹਾ ਕਿ `ਆਪ` ਨੇ ਪੰਜਾਬ ਵਿਧਾਨ ਸਭਾ (Punjab Legislative Assembly) `ਚ ਇਸ ਬਿੱਲ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਲੋੜ ਪੈਣ `ਤੇ ਸੜਕਾਂ `ਤੇ ਵੀ ਸੰਘਰਸ਼ ਕੀਤਾ ਜਾਵੇਗਾ । ਉਨ੍ਹਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਅੰਦੋਲਨ ਲਈ ਪੂਰੀ ਤਰ੍ਹਾਂ ਤਿਆਰ ਹੈ । ਅਸੀਂ ਕਿਸੇ ਵੀ ਕੀਮਤ `ਤੇ ਇਸ ਨੂੰ ਲਾਗੂ ਨਹੀਂ ਹੋਣ ਦਿਆਂਗੇ । ਅਕਾਲੀ ਦਲ ਦੇ ਦੋਹਰੇ ਮਾਪਦੰਡਾਂ `ਤੇ ਸਵਾਲ ਉਠਾਉਂਦਿਆਂ ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਦੀ ਚਰਚਾ ਦੌਰਾਨ ਅਕਾਲੀ ਦਲ ਦੀ ਗ਼ੈਰ-ਹਾਜ਼ਰੀ ਭਾਜਪਾ ਨਾਲ ਉਸ ਦੀ ਗੁਪਤ ਸਾਂਝ ਨੂੰ ਸਪੱਸ਼ਟ ਕਰਦੀ ਹੈ ।

ਅਕਾਲੀ ਦਲ ਨੇ ਕੀਤਾ ਹੈ ਚੁੱਪਚਾਪ ਗ਼ਰੀਬ ਅਤੇ ਦਲਿਤ ਵਿਰੋਧੀ ਕਾਨੂੰਨ ਦਾ ਸਮਰਥਨ

ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਨੇ ਇਸ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਤਾਂ ਅਕਾਲੀ ਦਲ ਨੇ ਗ਼ੈਰ-ਹਾਜ਼ਰ ਰਹਿਣ ਦਾ ਰਾਹ ਚੁਣਿਆ । ਇਹ ਗ਼ੈਰ-ਹਾਜ਼ਰੀ ਭਾਜਪਾ ਨਾਲ ਉਨ੍ਹਾਂ ਦੇ ਪਰਦੇ ਪਿੱਛੇ ਚੱਲ ਰਹੇ ਸਮਝੌਤੇ ਦਾ ਸਪੱਸ਼ਟ ਸੰਕੇਤ ਹੈ । ਉਨ੍ਹਾਂ ਇਸ਼ਾਰਾ ਕੀਤਾ ਕਿ ਅਕਾਲੀ ਦਲ ਦੇ ਦੋ ਵਿਧਾਇਕ ਪਹਿਲਾਂ ਹੀ ਬਾਦਲ ਧੜਾ ਛੱਡ ਚੁੱਕੇ ਹਨ ਤੇ ਹੁਣ ਸਿਰਫ਼ ਇਕ ਵਿਧਾਇਕ ਬਚਿਆ ਹੈ, ਜਿਸ ਦੀ ਗ਼ੈਰ-ਹਾਜ਼ਰੀ ਨੇ ਪਾਰਟੀ ਦੇ ਅਸਲੀ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਚੁੱਪਚਾਪ ਇਸ ਗ਼ਰੀਬ ਅਤੇ ਦਲਿਤ ਵਿਰੋਧੀ ਕਾਨੂੰਨ ਦਾ ਸਮਰਥਨ ਕੀਤਾ ਹੈ ।

Read More : ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਸਾਬਕਾ ਮੰਤਰੀ ’ਤੇ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਲਗਾਏ ਇਲਜ਼ਾਮ

LEAVE A REPLY

Please enter your comment!
Please enter your name here