ਮਾਰਚ 2026 ਵਿਚ ਪੰਜਾਬ ਪੁਲਸ ਨੂੰ ਮਿਲਣਗੇ 1600 ਜਵਾਨ : ਡੀ. ਜੀ. ਪੀ.

0
33
DGP Punjab

ਚੰਡੀਗੜ੍ਹ, 31 ਦਸੰਬਰ 2025 : ਡਾਇਰੈਕਟਰ ਜਨਰਲ ਆਫ ਪੰਜਾਬ ਪੁਲਸ (Director General of Punjab Police) ਗੌਰਵ ਯਾਦਵ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਸ ਨੂੰ ਮਾਰਚ ਵਿਚ 1600 ਜਵਾਨ ਹੋਰ ਮਿਲਣਗੇ ।

ਕੀ ਫਾਇਦਾ ਹੋਵੇਗਾ ਇਨ੍ਹਾਂ 1600 ਜਵਾਨਾਂ ਦਾ

ਡੀ. ਜੀ. ਪੀ. ਗੌਰਵ ਯਾਦਵ (Gaurav Yadav) ਨੇ ਦੱਸਿਆ ਕਿ ਮਾਰਚ 2026 ਵਿਚ ਜੋ ਪੰਜਾਬ ਪੁਲਸ (Punjab Police) ਨੂੰ ਹੋਰ 1600 ਜਵਾਨ ਮਿਲਣਗੇ ਨਾਲ ਲੋਕਾਂ ਨੂੰ ਪੰਜਾਬ ਪੁਲਸ ਸਟੇਸ਼ਨਾਂ ਵਿੱਚ ਆਪਣੇ ਕੇਸਾਂ ਨੂੰ ਹੱਲ ਕਰਨ ਲਈ ਸੰਘਰਸ਼ ਨਹੀਂ ਕਰਨਾ ਪਵੇਗਾ । ਉਨ੍ਹਾਂ ਦੱਸਿਆ ਕਿ 1600 ਜਵਾਨਾਂ ਨੂੰ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ ਵਜੋਂ ਤਾਇਨਾਤ ਕੀਤਾ ਜਾਵੇਗਾ । ਇਹ ਨਿਯੁਕਤੀਆਂ ਤਰੱਕੀ ਦੇ ਆਧਾਰ `ਤੇ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਹੀ ਕਰਮਚਾਰੀਆਂ ਨੇ ਸਿਖਲਾਈ ਲਈ ਹੋਈ ਹੈ ।

ਜਵਾਨਾਂ ਦੇ ਵਾਧੇ ਨਾਲ ਮਿਲੇਗੀ ਪੁਲਸ ਸਟੇਸ਼ਨਾਂ ਨੂੰ ਮਜ਼ਬੂਤੀ

ਪੰਜਾਬ ਪੁਲਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਵਿਚ ਜਵਾਨਾਂ ਦੇ ਇਸ ਵਾਧੇ ਨਾਲ ਪੁਲਸ ਸਟੇਸ਼ਨਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਇਸ ਤੋਂ ਇਲਾਵਾ 112 `ਤੇ ਕਾਲ ਕਰਨ ਤੋਂ ਬਾਅਦ ਪੁਲਸ ਪੰਜ ਤੋਂ ਅੱਠ ਮਿੰਟ ਦੇ ਅੰਦਰ ਹੀ ਪਹੁੰਚ ਜਾਇਆ ਕਰੇਗੀ । ਉਨ੍ਹਾਂ ਦੱਸਿਆ ਕਿ ਇਸ ਨੂੰ ਪ੍ਰਾਪਤ ਕਰਨ ਲਈ ਪੁਲਸ ਨੇ ਆਪਣੇ ਡਾਇਲ-ਅੱਪ ਰਿਸਪਾਂਸ ਟਾਈਮ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦਾ ਰਿਸਪਾਂਸ ਟਾਈਮ ਦਸ ਤੋਂ ਬਾਰਾਂ ਮਿੰਟ ਦੇ ਵਿਚਕਾਰ ਹੈ। ਪੀ. ਸੀ. ਆਰ. ਵਾਹਨ ਖਰੀਦੇ ਜਾ ਰਹੇ ਹਨ ।

ਮੋਹਾਲੀ ਵਿੱਚ ਬਣਾਇਆ ਜਾਵੇਗਾ ਅਤਿ-ਆਧੁਨਿਕ ਕੰਟਰੋਲ ਰੂਮ

ਡਾਇਲ 112 ਹੈਲਪਲਾਈਨ ਲਈ ਜੋ ਮੌਜੂਦਾ ਰਿਸਪਾਂਸ ਟਾਈਮ ਦਸ ਤੋਂ ਤੇਰਾਂ ਮਿੰਟ ਦੇ ਵਿਚਕਾਰ ਹੈ ਨਾਲ ਇਸ ਨੂੰ ਸੱਤ ਤੋਂ ਅੱਠ ਮਿੰਟ ਤੱਕ ਘਟਾਉਣ ਦੀ ਉਮੀਦ ਹੈ । ਇਸ ਲਈ ਮੋਹਾਲੀ ਦੇ ਸੈਕਟਰ-89 ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਅਤਿ-ਆਧੁਨਿਕ ਕੰਟਰੋਲ ਰੂਮ ਬਣਾਇਆ ਜਾਵੇਗਾ । ਵਾਹਨਾਂ ਨੂੰ ਅਪਗ੍ਰੇਡ ਕਰਨ `ਤੇ 125 ਕਰੋੜ ਰੁਪਏ ਖਰਚ ਕੀਤੇ ਜਾਣਗੇ । ਇਸ ਦੇ ਨਾਲ ਹੀ ਪੰਜਾਬ ਪੁਲਸ ਨੇ ਤਿੰਨ ਸਾਲਾਂ ਵਿੱਚ ਵਾਹਨਾਂ ਨੂੰ ਅਪਗ੍ਰੇਡ ਕਰਨ `ਤੇ 800 ਕਰੋੜ ਰੁਪਏ ਖਰਚ ਕੀਤੇ ਹਨ ।

ਕੇਂਦਰ ਸਰਕਾਰ ਦੀ ਸਕਰੈਪ ਵਾਹਨ ਨੀਤੀ ਤਹਿਤ ਕੀਤੇ ਹਨ 2000 ਵਾਹਨ ਸਕਰੈਪ

ਕੇਂਦਰ ਸਰਕਾਰ ਦੀ ਵਾਹਨ ਸਕ੍ਰੈਪ ਨੀਤੀ ਜਿਸ ਵਿੱਚ 15 ਸਾਲ ਤੋਂ ਵੱਧ ਪੁਰਾਣਾ ਕੋਈ ਵੀ ਵਾਹਨ ਸੜਕ `ਤੇ ਨਹੀਂ ਰਹਿਣਾ ਚਾਹੀਦਾ ਦੀ ਵਿਵਸਥਾ ਹੈ ਦੇ ਚਲਦਿਆਂ 2000 ਵਾਹਨ ਸਕ੍ਰੈਪ ਕੀਤੇ ਹਨ ਤੇ ਇਸ ਦੇ ਬਦਲੇ ਤਿੰਨ ਸਾਲਾਂ ਵਿੱਚ ਪੰਜਾਬ ਪੁਲਸ ਵਿੱਚ 1500 ਚਾਰ ਪਹੀਆ ਵਾਹਨ ਅਤੇ 400 ਦੋ ਪਹੀਆ ਵਾਹਨ ਸ਼ਾਮਲ ਕੀਤੇ ਗਏ ਹਨ । ਅਗਲੇ ਸਾਲ ਪੀ. ਸੀ. ਆਰ. ਲਈ 8100 ਵਾਹਨ ਖਰੀਦੇ ਜਾਣ ਜਾ ਰਹੇ ਹਨ ।

Read More : ਡੀ. ਜੀ. ਪੀ. ਨੇ ਰੀਲਾਂ ਬਣਾਉਣ ਵਾਲੇ ਪੁਲਸ ਕਰਮਚਾਰੀਆਂ ਲਈ ਚੁੱਕੇ ਸਖ਼ਤ ਕਦਮ

LEAVE A REPLY

Please enter your comment!
Please enter your name here