ਚੰਡੀਗੜ੍ਹ, 31 ਦਸੰਬਰ 2025 : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਟੈਂਡਰ ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਵਿਭਾਗ ਵੱਲੋਂ 7 ਅਧਿਕਾਰੀਆਂ ਨੂੰ ਸਸਪੈਂਡ (Suspend) ਕੀਤਾ ਗਿਆ ਹੈ ।
ਕੌਣ ਕੌਣ ਹੈ ਜਿਸਨੂੰ ਕੀਤਾ ਗਿਆ ਹੈ ਮੁਅੱਤਲ
ਸਥਾਨਕ ਸਰਕਾਰਾਂ ਵਿਭਾਗ ਦੇ ਜਿਨ੍ਹਾਂ 7 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਵਿਚ ਸੰਤ ਭੂਸ਼ਣ ਸਚਦੇਵਾ ਸੁਪਰਡੈਂਟ ਇੰਜੀ, ਐਕਸੀਅਨ ਰਮਿੰਦਰਪਾਲ ਸਿੰਘ, ਸੈਕਸਨ ਬਿਕਰਮ ਸਿੰਘ, ਐਸ. ਡੀ. ਓ. ਸੁਖਚਰਨਪਾਲ ਸਿੰਘ, ਐਸ. ਡੀ. ਓ ਸ਼ੁਭਮ ਸਿੰਘ, ਜੇ. ਈ. ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ ।
ਐਸ. ਐਸ. ਪੀ. ਵਿਜੀਲੈਂਸ ਨੂੰ ਵੀ ਕੀਤਾ ਗਿਆ ਸੀ ਪਹਿਲਾਂ ਮੁਅੱਤਲ
ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਵਿਜੀਲੈਂਸ ਦੇ ਐਸ. ਐਸ. ਪੀ. ਲਖਵੀਰ ਸਿੰਘ ਨੂੰ ਵੀ ਮੁਅੱਤਲ ਕੀਤਾ ਗਿਆ ਸੀ ਪਰ ਜਦੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਤਾਂ ਇਹ ਨਹੀਂ ਦੱਸਿਆ ਗਿਆ ਸੀ ਕਿ ਕਿਸ ਮਾਮਲੇ ਵਿਚ ਭ੍ਰਿਸ਼ਟਾਚਾਰ ਤਹਿਤ ਮੁਅੱਤਲ ਕੀਤਾ ਗਿਆ ਹੈ । ਹੁਕਮਾਂ ਵਿੱਚ ਸਿਰਫ ਇਹ ਕਿਹਾ ਗਿਆ ਹੈ ਕਿ ਇਹ ਕਾਰਵਾਈ ਪੰਜਾਬ ਮਿਉਂਸਪਲ ਰੂਲਜ਼ 1970 ਦੇ ਤਹਿਤ ਕੀਤੀ ਗਈ ਸੀ ।
Read More : ਪੰਜਾਬ ਸਰਕਾਰ ਨੇ ਕੀਤਾ ਭ੍ਰਿਸ਼ਟਾਚਾਰ ਤਹਿਤ ਐਸ. ਐਸ. ਪੀ. ਵਿਜੀਲੈਂਸ ਨੂੰ ਮੁਅੱਤਲ









