ਪਟਿਆਲਾ, 30 ਦਸੰਬਰ 2025 : ਫਤਿਹਗੜ੍ਹ ਸਾਹਿਬ (Fatehgarh Sahib) ਦੇ ਪਿੰਡ ਮਾਜਰੀ ਦੇ ਇਕ ਕਿਸਾਨ ਬਲਕਾਰ ਸਿੰਘ ਦੀ 7 ਰੁਪਏ ਦੀ ਟਿਕਟ ਨਾਲ ਇਕ ਕਰੋੜ ਦੀ ਲਾਟਰੀ ਨਿਕਲ ਆਈ ਹੈੈ ।
ਕਿਹੜੀ ਲਾਟਰੀ ਪਾਈ ਸੀ ਕਿਸਾਨ ਨੇ
ਪਿੰਡ ਮਾਜਰੀ (Village Majri) ਦੇ ਕਿਸਾਨ ਬਲਕਾਰ ਸਿੰਘ ਨੇ ਜੋ 7 ਰੁਪਏ ਵਾਲੀ ਲਾਟਰੀ (Lottery) ਪਾਈ ਸੀ ਉਹ ਲਾਟਰੀ ਸਿੱਕਿਮ ਲਾਟਰੀ ਹੈ ਤੇ ਉਸਨੇ ਇਹ ਲਾਟਰੀ ਪਟਿਆਲਾ ਸ਼ਹਿਰ ਦੇ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਉਕਤ ਲਾਟਰੀ ਦੇ ਡਿਸਟ੍ਰੀਬਿਊਟਰ ਕੋਲ ਪਾਈ ਸੀ । ਕਿਸਾਨ ਬਲਕਾਰ ਸਿੰਘ ਨੇ ਇਹ ਲਾਨਰੀ 24 ਤਰੀਕ ਨੂੰ ਪਾਈ ਸੀ ਤੇ ਅੱਜ ਜਦੋਂ ਉਸਨੂੰ ਇਨਾਮ ਬਾਰੇ ਪਤਾ ਲੱਗਿਆ ਤਾਂ ਉਸਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਤੇ ਉਸਨੇ ਤੁਰੰਤ ਹੀ ਪਟਿਆਲਾ ਵਿਖੇ ਲਾਟਰੀ ਦੇ ਡਿਸਟ੍ਰੀਬਿਊਟਰ ਕੋਲ ਆ ਕੇ ਆਪਣੇ ਲੋੜੀ਼ਦੇ ਕਾਗਜ਼ਾਤ ਜਮ੍ਹਾ ਕਰਵਾਏ ਹਨ।
ਲਾਟਰੀ ਵਿਚ ਨਿਕਲੇ ਇਨਾਮ ਦਾ ਕੀ ਕਰੇਗਾ ਕਿਸਾਨ ਬਲਕਾਰ ਸਿੰਘ
ਕਰੋੜ ਦੇ ਇਨਾਮ ਵਾਲੇ ਕਿਸਾਨ ਬਲਕਾਰ ਸਿੰਘ (Farmer Balkar Singh) ਨੇ ਪੁੱਛੇ ਜਾਣ ਤੇ ਦੱਸਿਆ ਕਿ ਜੋ ਇਹ ਇਕ ਕਰੋੜ ਦਾ ਇਨਾਮ ਉ੍ਸਨੂੰ ਨਿਕਲਿਆ ਹੈ ਦਾ ਇਸਤੇਮਾਲ ਉਹ ਖੇਤੀਬਾੜੀ ਦੇ ਵਿੱਚ ਹੀ ਵਰਤੋਂ ਦੇ ਵਿੱਚ ਲਿਆਉਣਾ ਚਾਹੇਗਾ । ਇਸ ਮੌਕੇ ਕਿਸਾਨ ਬਲਕਾਰ ਸਿੰਘ ਨੇ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਪਹੁੰਚ ਕੇ ਖੁਸ਼ੀ ਵੀ ਮਨਾਈ ।
Read More : ਸਰਕਾਰੀ ਮੁਲਾਜ਼ਮ ਦੀ ਨਿੱਕਲੀ ਲੱਖਾਂ ਦੀ ਲਾਟਰੀ, ਹੋਇਆ ਨਾ ਯਕੀਨ









