ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ

0
21
Sri Guru Granth Sahib

ਪਟਿਆਲਾ, 29 ਦਸੰਬਰ 2025 : ਸਨੌਰ ਵਿਖੇ ਗੁਰਦੁਆਰਾ ਸਿੰਘ ਸਭਾ (Gurdwara Singh Sabha) ਦੇ ਅਧੀਨ ਪੈਂਦੇ ਖੇਤਰ ਵਿਚ ਇਕ ਖੇੜੇ ਦੀ ਹਦੂਦ ਅੰਦਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦਾ ਇਕ ਅੰਗ ਫਾੜ ਕੇ ਬੇਅਦਬੀ ਕੀਤੀ ਗਈ ।

ਪਤਾ ਚਲਿਆ ਤਾਂ ਇਸ ਘਟਨਾ ਕਾਰਨ ਹਾਹਾਕਾਰ ਮਚ ਗਈ

ਬੇਅਦਬੀ (Sacrilege) ਕਰਨ ਵਾਲੇ ਨੇ ਪਾੜ ਕੇ ਕਰ ਦਿੱਤੇ 40 ਟੁੱਕੜੇ ਬੇਅਦਬੀ ਕਰਨ ਵਾਲਾ ਸ਼ਾਤਰ ਇੰਨਾ ਕੁ ਖਤਰਨਾਕ ਸੀ, ਉਸਨੇ ਪੰਨੇ ਦਾ ਇੱਕ ਹਿੱਸਾ ਪਾੜ ਕੇ ਉਸਦੇ 40 ਤੋਂ  ਵਧ ਟੁਕੜੇ ਕਰ ਦਿੱਤੇ । ਜਦੋ ਆਖਿਰ ਵਿਚ ਇਸਦਾ ਪਤਾ ਚਲਿਆ ਤਾਂ ਇਸ ਘਟਨਾ ਕਾਰਨ ਹਾਹਾਕਾਰ ਮਚ ਗਈ ਅਤੇ ਇਸਨੇ ਵੱਡਾ ਰੂਪ ਧਾਰਨ ਕਰ ਲਿਆ । ਇਹ ਘਟਨਾ ਐਂਤਵਾਰ ਦੀ ਹੈ, ਜਦੋ ਇਸ ਬੇਅਦਬੀ ਸਬੰਧੀ ਪਤਾ ਚਲਿਆ । ਲੰਘੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਨੌਰ ਤੋ ਗੁਰੂ ਸਾਹਿਬ ਦੇ ਸਰੂਪ ਲਿਆ ਕੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ।

ਐਂਤਵਾਰ ਨੂੰ ਇਨਾ ਦੇ ਭੋੋਗ ਪਾਏ ਗਏ । ਭੋਗ ਪਾਉਣ ਤੋਂ ਬਾਅਦ ਜਦੋ ਸੁਖਆਸਨ ਕੀਤੇ ਗਏ, ਉਦੋ ਪਤਾ ਚਲਿਆ ਕਿ 611 ਨੰਬਰ ਪੰਨੇ ਦਾ ਇੱਕ ਹਿੱਸਾ ਪਾੜ ਕੇ ਉਸਦੇ 40-50 ਹਿੱਸੇ ਕਰਕੇ ਚਾਦਰ ਹੇਠਾ ਲੁਕੋਏ ਹੋਏ ਹਨ । ਉਸ ਤੋ ਬਾਅਦ ਸਾਰੀਆਂ ਧਿਰਾਂ ਹੈਰਾਨ ਰਹਿ ਗਈਆਂ । ਦੂਸਰੇ ਪਾਸੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਨੇ ਇਸ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਿਆ । ਕੁੱਝ ਗੁਰਸਿੱਖਾਂ ਨੇ ਇਸ ਮਾਮਲੇ ਨੂੰ ਉਜਾਗਰ ਕੀਤਾ। ਉਸਤੋ ਬਾਅਦ ਸਨੌਰ ਪੁਲਸ ਹਰਕਤ ਵਿਚ ਆਈ ।

ਇਸ ਅਖੰਡ ਪਾਠ ਵਿਚ 6 ਗ੍ਰੰਥੀ ਸੇਵਾ ਕਰ ਰਹੇ ਸਨ

ਜਾਣਕਾਰੀ ਅਨੁਸਾਰ ਇਸ ਅਖੰਡ ਪਾਠ (Akhand Path) ਵਿਚ 6 ਗ੍ਰੰਥੀ ਸੇਵਾ ਕਰ ਰਹੇ ਸਨ । ਸਿਧੇ ਤੌਰ ‘ਤੇ ਸ਼ੱਕ ਇਨਾ ਗ੍ਰੰਥੀਆਂ ਵਿਚੋ ਕਿਸੇ ਉਪਰ ਜਾ ਰਿਹਾ ਹੈ । ਜਾਂਚ ਜਾਰੀ ਹੈ । ਇਨਾ ਵਿਚੋ ਇਕ ਗ੍ਰੰਥੀ ਸਿੰਘ ਦਾ ਕਹਿਣਾ ਹੈ ਉਹ ਅਧੇ ਘੰਟੇ ਲਈ ਕਿਸੇ ਹੋਰ ਪਾਠੀ ਦੀ ਡਿਊਟੀ ਲਗਾਕੇ ਗਿਆ ਸੀ । ਸ਼ਾਇਦ ਇਹ ਉਸ ਵੇਲੇ ਹੋਇਆ ਹੋ ਸਕਦਾ ਹੈ, ਜਿਹੜੇ ਵਿਅਕਤੀ ਨੇ 20 ਮਿੰਟ ਪਾਠ ਕਰਿਆ, ਉਹ ਹੁਣ ਤੱਕ ਕਿਤੇ ਵੀ ਕਾਬੂ ਨਹੀ ਆ ਸਕਿਆ ਹੈ ।  ਅੱਗ ਵਾਂਗ ਇਹ ਘਟਨਾ ਫੈਲਣ ਤੋੋੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਵੇਰੇ ਪੁਰੀ ਹਰਕਤ ਵਿਚ ਆ ਗਈ ।

ਐਸ. ਜੀ. ਪੀ. ਸੀ. ਦੀ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜੀ ਨੇ ਇਕਦਮ ਦਖਲ ਦਿੰਦਿਆਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਤੋ ਇਕ ਟੀਮ ਭੇਜ ਕੇ ਗੁਰਦੁਆਰਾ ਸਿੰਘ ਸਭਾ ਸਨੌਰ ਤੋਂ ਬੇਅਦਬੀ ਹੋਏ ਇਸ ਗੁਰੂ ਸਾਹਿਬ ਦੇ ਸਰੂਪ ਨੂੰ ਪੂਰੇ ਸਤਿਕਾਰ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਲਿਆਂਦਾ ਗਿਆ। ਦੂਸਰੇ ਪਾਸੇ ਸਨੌਰ ਪੁਲਸ ਦੋਸ਼ੀਆਂ ਦੀ ਭਾਲ ਵਿਚ ਜੁਟੀ ਹੋਈ ਹੈ ਪਰ ਇਸ ਮਾਮਲੇ ਵਿਚ ਸਿੰਘ ਸਭਾ ਗੁਰਦੁਆਰਾ ਦੀ ਕਮੇਟੀ ਵੀ ਕਟਿਹਰੇ ਵਿਚ ਆ ਗਈ ਹੈ ।

ਮਰਿਆਦਾ ਦੇ ਉਲਟ ਦਿਤਾ ਗਿਆ ਗੁਰੂ ਸਾਹਿਬ ਦਾ ਸਰੂਪ

ਸ੍ਰੀ ਅਕਾਲ ਤਖਤ ਸਾਹਿਬ ਵਲੋ ਪੰਥ ਪ੍ਰਵਾਨਤ ਰਹਿਤ ਮਰਿਆਦਾ ਤੇ ਪਿਛਲੇ ਸਮੇ ਸ੍ਰੀ ਅਕਾਲ ਤਖਤ ਸਾਹਿਬ ਨੇ ਸਪੱਸਟ ਆਦੇਸ ਕੀਤੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਸੇ ਵੀ ਪੈਲੈੇਸ, ਕਿਸੇ ਮੜੀ ਮਸ਼ਾਨ ‘ਤੇ, ਖੇੜਿਆਂ ਉਪਰ, ਗਲੀਆਂ ਜਾਂ ਹੋਰ ਕਿਤੇ ਵੀ ਅਜਿਹੀ ਥਾਂ ਉਪਰ ਨਾ ਲਿਜਾਇਆ ਜਾਵੇ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਹੋੋਵੇ ਤੇ ਬੇਅਦਬੀ ਦਾ ਡਰ ਹੋਵੇ । ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਨੇ ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਛਿੱਕੇ ‘ਤੇ ਟੰਗਿਆ ਹੈ । ਹੈਰਾਨੀ ਹੈ ਕਿ ਚਲਦੇ ਅਖੰਡ ਪਾਠ ਵਿਚ ਬੇਅਦਬੀ ਦੀ ਘਟਨਾ ਵਾਪਰਨੀ, ਬਹੁਤ ਹੀ ਮੰਦਭਾਗਾ ਕਦਮ ਹੈ, ਜਿਸਨੇ ਇਹ ਪੰਨਾ ਫਾੜਿਆ, ਉਹ ਇਸਨੂੰ ਫਾੜਕੇ ਨਾਲ ਹੀ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਹ ਲਿਜਾ ਨਹੀ ਸਕਿਆ ਪਰ ਉਸਨੇ ਹੇਠਾ ਹੀ ਪਿੜਾ ਸਾਹਿਬ ਦੇ ਹੇਠਾ ਸੁੱਟ ਦਿੱਤਾ। ਹੈਰਾਨੀ ਹੈ ਕਿ ਉਸ ਵੇਲੇ ਗ੍ਰੰਥੀ ਸਿੰਘ ਦੀ ਪਾਠ ਵੀ ਕਰਦੇ ਰਹੇ ਪਰ ਕਿਸੇ ਨੂੰ ਪਤਾ ਹੀ ਨਹੀ ਲਗਿਆ।

ਐਸ. ਜੀ. ਪੀ. ਸੀ. ਦੇ ਵਫਦ ਨੇ ਕੀਤਾ ਮੌਕੇ ਦਾ ਦੌਰਾ ; ਕੀਤੀ ਪੁੱਛਗਿਛ

ਸੁਰਜੀਤ ਸਿੰਘ ਗੜੀ ਅਤੇ ਐਸ. ਜੀ. ਪੀ. ਸੀ. ਦੇ ਮੈਂਬਰ ਜਸਮੇਰ ਸਿੰਘ ਲਾਛੜੂ ਸਮਤੇ ਇਕ ਵੱਡੇ ਵਫਦ ਨੇ ਇਸ ਮੰਦਭਾਗੀ ਘਟਨਾ ਤੋਂ ਬਾਅਦ ਸਨੌਰ ਵਿਖੇ ਜਾਕੇ ਗੁਰਦੁਆਰਾ ਸਿੰਘ ਸਭਾ ‘ਚ ਸਮੁਚੇ ਪਾਠੀ ਸਿੰਘਾਂ ਅਤੇ ਗੁਰਦੁਆਰਾ ਕਮੇਟੀ ਤੋਂ ਪੁਛਗਿਛ ਕੀਤੀ । ਇਸ ਮੌਕੇ ਵਿਸ਼ੇਸ਼ ਤੋਰ ‘ਤੇ ਸਨੌਰ ਪੁਲਸ ਦੇ ਐਸ. ਐਚ. ਓ. ਹਰਵਿੰਦਰ ਸਿੰਘ ਵੀ ਪੁੱਜੇ ।

ਬੇਅਦਬੀ ਦੀ ਧਾਰਾ 298, 99 ਬੀ. ਐਨ. ਐਸ. ਤਹਿਤ ਸਨੌਰ ਥਾਣੇ ਵਿਚ ਕੇਸ ਦਰਜ

ਹਾਲਾਂਕਿ ਕੋਈ ਵੀ ਗ੍ਰੰਥੀ ਸਿੰਘ ਇਸਨੂੰ ਮੰਨਣ ਲਈ ਤਿਆਰ ਨਹੀ ਹੈ ਪਰ ਸੁਰਜੀਤ ਸਿੰਘ ਗੜੀ ਨੇ ਸਮੁਚੀ ਸੰਗਤ ਸਾਹਮਣੇ ਇਹ ਗੱਲ ਸਾਫ ਕਰ ਦਿਤੀ ਕਿ ਇਸ ਮਾਮਲੇ ਵਿਚ ਕੋਈ ਵੀ ਲਿਹਾਜ ਨਹੀ ਹੋਵੇਗੀ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ ।  ਇਸ ਸਬੰਧੀ ਆਖਿਆ ਕਿ ਬੇਹਦ ਮੰਦਭਾਗੀ ਘਟਨਾ ਹੈ । ਅਜਿਹੀ ਘਟਨਾ ਬਾਰੇ ਸੋਚਿਆ ਵੀ ਨਹੀ ਜਾ ਸਕਦਾ । ਅਸੀ ਗੁਰੂ ਸਾਹਿਬ ਦਾ ਸਰੂਪ ਸਤਿਕਾਰ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਲੈ ਆਏ ਹਾਂ। ਇਸ ਘਟਨਾ ਦੀ ਜਾਂਚ ਹੋ ਰਹੀ ਹੈ ਤੇ ਪਟਿਆਲਾ ਪੁਲਸ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਰੰਤ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਬੇਅਦਬੀ ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਤਾਂ ਜੋ ਵੱਡਾ ਬਵਾਲ ਹੋਣੋ ਬਚਾਇਆ ਜਾ ਸਕੇ ।

ਐਸ. ਐਚ. ਓ. ਸਨੌਰ ਨੇ ਪੁਛਤਾਛ ਲਈ ਕੁੱਝ ਪਾਠੀ ਸਿੰਘਾਂ ਨੂੰ ਪੁਲਸ ਹਿਰਾਸਤ ਵਿਚ ਲਿਆ

ਸਨੌਰ ਦੇ ਐਸ. ਐਚ. ਓ. ਹਰਵਿੰਦਰ ਸਿੰਘ ਨੇ ਮਾਮਲੇ ਦੀ ਪੁਛਤਾਛ ਤੇ ਸ਼ਾਂਤੀ ਬਣਾਏ ਰੱਖਣ ਲਈ ਗੁਰਦੁਆਰਾ ਸਾਹਿਬ ਤੋਂ ਹੀ ਕੁੱਝ ਪਾਠੀ ਸਿੰਘਾਂ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਹੈ । ਉਨਾ ਆਖਿਆ ਕਿ ਬਹੁਤ ਹੀ ਸੈਂਸਟਿਵ ਮਾਮਲਾ ਹੈ, ਇਸ ਮਾਮਲੇ ਵਿਚ ਕੋਈ ਢਿਲਮਠ ਨਹੀ ਵਰਤੀ ਜਾ ਰਹੀ । ਬਕਾਇਦਾ ਗ੍ਰਿਫਤਾਰੀ ਕਰਕੇ ਜਾਂਚ ਪੜਤਾਲ ਕੀਤੀ ਜਾਵੇਗੀ । ਉਨਾ ਆਖਿਆ ਕਿ ਪਹਿਲੀ ਪੁਛਤਾਛ ਦੌਰਾਨ ਇਨਾ ਪਾਠੀ ਸਿੰਘਾਂ ਵਿਚੋ ਇਕ ਪਾਠੀ ਸਿੰਘ ਉਪਰ ਪੂਰਾ ਸ਼ੱਕ ਸੀ ਅਤੇ ਉਸਦੀ ਪਹਿਚਾਣ ਹੋ ਚੁੱਕੀ ਹੈ, ਜਿਸਦਾ ਨਾਮ ਸਿਮਰਨਜੀਤ ਸਿੰਘ ਹੈ । ਉਨਾ ਆਖਿਆ ਕਿ ਬਕਾਇਦਾ ਇਸ ਉਪਰ ਬਾਏ ਨੇਮ ਪਰਚਾ ਦਿਤਾ ਗਿਆ ਹੈ ਅਤੇ ਇਸ ਕੇਸ ਵਿਚ ਪੁਛਤਾਛ ਲਈ ਹੋਰ ਸਭ ਨੂੰ ਘੇਰੇ ਵਿਚ ਲਿਆਂਦਾ ਜਾਵੇਗਾ । ਇਹ ਪਾਠੀ ਸਿੰਘ ਲੰਬੇ ਸਮੇ ਤੋ ਪਾਠ ਕਰਦਾ ਆ ਰਿਹਾ ਸੀ । ਆਖਿਰ ਇਸਨੇ ਅਜਿਹੀ ਬੇਅਦਬੀ ਦੀ ਘਟਨਾ ਕਿਉ ਕੀਤੀ ਇਸ ਸਬੰਧੀ ਡੂੰਘੀ ਪੜਤਾਲ ਕੀਤੀ ਜਾਵੇਗੀ ।

Read More : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੋਹਾ ਕਤਰ ਤੋਂ ਪਹੁੰਚੇ ਭਾਰਤ 

LEAVE A REPLY

Please enter your comment!
Please enter your name here