ਬਿਰਧ ਆਸ਼ਰਮ `ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ

0
27
Indonesia

ਮਨਾਡੋ (ਇੰਡੋਨੇਸ਼ੀਆ), 30 ਦਸੰਬਰ 2025 : ਇੰਡੋਨੇਸ਼ੀਆ (Indonesia) ਦੇ ਇਕ ਬਿਰਧ ਆਸ਼ਰਮ (Old age home) ਵਿਚ ਐਤਵਾਰ ਨੂੰ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ ਹੋਣ ਦੀ ਖਬਰ ਹੈ । ਇਹ ਜਾਣਕਾਰੀ ਸੋਮਵਾਰ ਨੂੰ ਪੁਲਸ ਨੇ ਦਿੱਤੀ ।

ਪੁਲਸ ਨੇ ਕੀ ਦੱਸਿਆ

ਪੁਲਸ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਦੇ ਮਨਾਡੋ ਵਿਚ ਇਕ ਮੰਜ਼ਿਲਾ ਇਮਾਰਤ ਨੂੰ ਉਦੋਂ ਅੱਗ ਲੱਗ (Fire broke out) ਗਈ, ਜਦੋਂ ਉੱਥੇ ਰਹਿਣ ਵਾਲੇ ਲੋਕ ਸੌਂ ਰਹੇ ਸਨ । ਉੱਤਰੀ ਸੁਲਾਵੇਸੀ ਪੁਲਸ ਦੇ ਬੁਲਾਰੇ ਆਲਮਸਯਾਹ ਹਸੀਬੂਆਨ ਨੇ ਕਿਹਾ, `ਜਾਂਚ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਸਮੇਂ 16 ਹੈ । ਉਨ੍ਹਾਂ ਵਿਚੋਂ 15 ਜ਼ਿੰਦਾ ਸੜ ਗਏ ਸਨ ਅਤੇ ਇਕ ਪੀੜਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ।

ਘਟਨਾ ਵਿਚ ਬਚ ਗਏ ਹਨ 15 ਲੋਕ

ਹਸੀਬੂਆਨ ਨੇ ਦੱਸਿਆ ਕਿ ਘਟਨਾ ਵਿਚ 15 ਲੋਕ ਬਚ ਗਏ ਹਨ ਅਤੇ ਉਨ੍ਹਾਂ ਦਾ ਮਨਾਡੋ ਦੇ 2 ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ । ਅਧਿਕਾਰੀਆਂ ਅਨੁਸਾਰ ਲਾਸ਼ਾਂ ਨੂੰ ਪਛਾਣ ਲਈ ਹਸਪਤਾਲਾਂ (Hospitals) ਵਿਚ ਲਿਜਾਇਆ ਗਿਆ ਹੈ, ਜਿੱਥੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਜਾ ਰਹੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ 6 ਵਾਹਨਾਂ ਨੂੰ ਅੱਗ ਬੁਝਾਉਣ `ਚ 2 ਘੰਟਿਆਂ ਤੋਂ ਵੱਧ ਸਮਾਂ ਲੱਗਿਆ। ਸ਼ੁਰੂਆਤੀ ਪੁਲਸ ਰਿਪੋਰਟਾਂ ਵਿਚ ਘਟਨਾ ਦਾ ਕਾਰਨ ਬਿਜਲੀ ਦਾ ਨੁਕਸ ਦੱਸਿਆ ਜਾ ਰਿਹਾ ਹੈ ਪਰ ਅਧਿਕਾਰੀਆਂ ਨੇ ਬਾਅਦ ਵਿਚ ਕਿਹਾ ਕਿ ਜਾਂਚ ਅਜੇ ਜਾਰੀ ਹੈ ।

Read More : ਸਿ਼ਮਲਾ ਨੇੜੇ ਪਿੰਡ ਬਧਵੀ `ਚ ਭਿਆਨਕ ਅੱਗ ਕਾਰਨ 50 ਕਮਰੇ ਸੜ ਗਏ

LEAVE A REPLY

Please enter your comment!
Please enter your name here