ਲਲਿਤਪੁਰ, 30 ਦਸੰਬਰ 2025 : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ (Yogi Goverment)`ਚ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਮਨੋਹਰ ਲਾਲ (Manohar Lal) ਦਾ ਇਕ ਬਿਆਨ ਮੁੜ ਸੁਰਖੀਆਂ `ਚ ਹੈ ।
ਜੇ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਪਤਨੀ ਉਸ ਨੂੰ ਸੋਟੀ ਨਾਲ ਕੁੱਟੇ :
ਮਨੋਹਰ ਲਾਲ
ਲਲਿਤਪੁਰ ਜਿ਼ਲੇ ਦੇ ਮਦਾਵਾੜਾ ਵਿਕਾਸ ਬਲਾਕ ਦੇ ਪਿੰਡ ਹੰਸੇਰਾ `ਚ ਆਯੋਜਿਤ ਇਕ ਸਰਕਾਰੀ ਸਮਾਗਮ ਦੌਰਾਨ ਉਨ੍ਹਾਂ ਨੇ ਔਰਤਾਂ ਨੂੰ ਸ਼ਰਾਬ ਵਿਰੁੱਧ ਇਕ ਅਨੋਖੀ ਸਲਾਹ ਦਿੱਤੀ, ਜਿਸ ਨੂੰ ਸੁਣ ਕੇ ਔਰਤਾਂ ਹੱਸਣ ਲੱਗ ਪਈਆਂ । `ਮੁੱਖ ਮੰਤਰੀ ਰਿਹਾਇਸ਼ ਯੋਜਨਾ`(Chief Minister Housing Scheme) ਅਧੀਨ ਪ੍ਰਵਾਨ ਕੀਤੇ ਗਏ ਘਰਾਂ ਲਈ ਨੀਂਹ ਪੱਥਰ ਰੱਖਣ ਤੇ ਪ੍ਰਵਾਨਗੀ ਪੱਤਰ ਵੰਡਣ ਲਈ ਆਯੋਜਿਤ ਸਮਾਰੋਹ `ਚ ਮੌਜੂਦ ਮਨੋਹਰ ਲਾਲ ਨੇ ਕਿਹਾ ਕਿ ਜੇ ਕਿਸੇ ਦਾ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਪਤਨੀ ਉਸ ਨੂੰ ਸੋਟੀ ਨਾਲ : ਕੁੱਟੇ। ਉਸ ਦੀ ਮੰਜੀ ਘਰ ਦੇ ਬਾਹਰ ਸੁੱਟ ਦਿੱਤੀ ਜਾਏ ।
ਨਸ਼ਾ ਮੁਕਤੀ ਤੇ ਜੋਰ ਦਿੰਦਿਆਂ ਕਿਰਤ ਮੰਤਰੀ ਨੇ ਕੀਤਾ ਆਪਣਾ ਨਿਜੀ ਤਜ਼ਰਬਾ ਸਾਂਝਾ
ਨਸ਼ਾ ਮੁਕਤੀ `ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਖੁਦ ਵੀ ਕਦੇ ਸ਼ਰਾਬ ਪੀਣ ਦੇ ਆਦੀ ਸਨ ਪਰ ਪਤਨੀ ਵੱਲੋਂ ਸੋਟੀ ਨਾਲ ਕੁੱਟਣ ਤੋਂ ਬਾਅਦ ਉਨ੍ਹਾਂ ਸ਼ਰਾਬ ਪੀਣੀ ਛੱਡ ਦਿੱਤੀ । ਸਮਾਗਮ `ਚ ਮੌਜੂਦ ਔਰਤਾਂ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਬਿਆਨ ਦੀ ਸ਼ਲਾਘਾ ਕੀਤੀ । ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਪਿੰਡ ਜਾਂ ਪਰਿਵਾਰ `ਚ ਕੋਈ ਸ਼ਰਾਬ ਪੀਂਦਾ ਹੈ ਤਾਂ ਉਹ ਉਸ ਬਾਰੇ ਦੱਸਣ ਤਾਂ ਜੋ ਕਾਰਵਾਈ ਕੀਤੀ ਜਾ ਸਕੇ । ਇਹ ਧਿਆਨ ਦੇਣਯੋਗ ਹੈ ਕਿ ਮਨੋਹਰ ਲਾਲ ਪਹਿਲਾਂ ਵੀ ਆਪਣੇ ਸਪੱਸ਼ਟ ਬਿਆਨਾਂ ਤੇ ਜਨਤਕ ਸਮਾਗਮਾਂ `ਚ ਨੱਚਣ ਲਈ ਖ਼ਬਰਾਂ `ਚ ਰਹੇ ਹਨ। ਉਨ੍ਹਾਂ ਦਾ ਤਾਜ਼ਾ ਬਿਆਨ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।
Read More : ਮਹਾਕੁੰਭ ਭਗਦੜ ਹਾਦਸੇ ‘ਤੇ ਭਾਵੁਕ ਹੋਏ CM ਯੋਗੀ, ਮ੍ਰਿਤਕਾਂ ਦੇ ਪਰਿਵਾਰ ਲਈ ਆਰਥਿਕ ਮਦਦ ਦਾ ਐਲਾਨ









