ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਹੋਈ ਮੌਤ

0
29
road accident

ਹਰਿਆਣਾ, 29 ਦਸੰਬਰ 2025 : ਹਰਿਆਣਾ ਦੇ ਰੇਵਾੜੀ (Rewari of Haryana) ਵਿੱਚ ਦਿੱਲੀ-ਜੈਪੁਰ ਹਾਈਵੇਅ `ਤੇ ਬੀਤੀ ਰਾਤ ਇੱਕ ਸੜਕ ਹਾਦਸੇ (road accident) ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਉਜੜ ਗਈਆਂ । ਓੜੀ ਪਿੰਡ ਦੇ ਨੇੜੇ ਗਲਤ ਦਿਸ਼ਾ ਤੋਂ ਆ ਰਹੇ ਇੱਕ ਬੇਕਾਬੂ ਤੇਜ਼ ਰਫ਼ਤਾਰ ਟਰੱਕ ਨੇ ਖਾਟੂ ਸਿ਼ਆਮ ਜੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ।

ਹਾਦਸੇ ਵਿਚ ਜ਼ਖ਼ਮੀ ਲੜ ਰਹੇ ਹਨ ਜਿ਼ੰਦਗੀ ਦੀ ਲੜਾਈ

ਇਸ ਦਰਦਨਾਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਦੋਸਤ ਜਿ਼ੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਰੇਵਾੜੀ ਦੇ ਕਾਲਕਾ ਪਿੰਡ ਦੇ ਰਹਿਣ ਵਾਲੇ ਪਵਨ (30), ਪ੍ਰਵੀਨ (25), ਵਿਕਰਮ ਅਤੇ ਇੱਕ ਹੋਰ ਦੋਸਤ ਐਤਵਾਰ ਰਾਤ ਨੂੰ ਰਾਜਸਥਾਨ ਵਿੱਚ ਖਾਟੂ ਸ਼ਿਆਮ ਦੇ ਦਰਸ਼ਨ ਕਰਨ ਜਾ ਰਹੇ ਸਨ ਕਿ ਹਾਈਵੇਅ `ਤੇ ਓੜੀ ਪਿੰਡ ਦੇ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਟੱਕਰ ਜਬਰਦਸਤ ਹੋਣ ਕਾਰਨ ਕਾਰ ਹੋ ਗਈ ਚਕਨਾਚੂਰ

ਟੱਕਰ ਇੰਨੀ ਜ਼ਬਰਦਸਤ ਸੀ ਕਿ ਈਕੋ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਕਾਰਨ ਘਟਨਾ ਵਾਲੀ ਥਾਂ `ਤੇ ਹਫੜਾ-ਦਫੜੀ ਮਚ ਗਈ ਅਤੇ ਸਥਾਨਕ ਲੋਕ ਮਦਦ ਲਈ ਦੌੜੇ। ਸੂਚਨਾ ਮਿਲਦੇ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਕਾਰ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।

Read More : ਤਾਮਿਲਨਾਡੂ ਵਿਚ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ 4 ਜ਼ਖਮੀ

LEAVE A REPLY

Please enter your comment!
Please enter your name here