ਬ੍ਰਿਟੇਨ `ਚ ਭਾਰਤੀ ਨੇ ਨਸਲੀ ਭੇਦਭਾਵ ਦਾ ਕੇਸ ਜਿੱਤਿਆ

0
27
Court

ਲੰਡਨ, 29 ਦਸੰਬਰ 2025 : ਬ੍ਰਿਟੇਨ ਦੇ ਇਕ ਰੋਜ਼ਗਾਰ ਟ੍ਰਿਬਿਊਨਲ (employment tribunal in Britain) ਨੇ ਦੱਖਣ-ਪੂਰਬੀ ਲੰਡਨ `ਚ ਸਥਿਤ ਇਕ ਮਸ਼ਹੂਰ ਕੰਪਨੀ ਦੇ ਫੈਚਾਈਜ਼ੀ ਰੈਸਟੋਰੈਂਟ `ਚ ਕੰਮ ਕਰਨ ਵਾਲੇ ਭਾਰਤੀ ਵਿਅਕਤੀ ਦੇ ਪੱਖ `ਚ ਅਹਿਮ ਫੈਸਲਾ ਸੁਣਾਇਆ ਹੈ ।

67 ਹਜ਼ਾਰ ਪੌਂਡ ਮਿਲਿਆ ਮੁਆਵਜ਼ਾ

ਟ੍ਰਿਬਿਊਨਲ ਨੇ ਗਲਤ ਤਰੀਕੇ ਨਾਲ ਬਰਖਾਸਤਗੀ ਅਤੇ ਨਸਲੀ ਭੇਦਭਾਵ (Racial discrimination) ਦੇ ਦੋਸ਼ ਸਹੀ ਮੰਨਦੇ ਹੋਏ ਰੈਸਟੋਰੈਂਟ ਮੈਨੇਜਮੈਂਟ ਨੂੰ ਪੀੜਤ ਨੂੰ ਲੱਗਭਗ 67 ਹਜ਼ਾਰ ਪੌਂਡ ਦਾ ਮੁਆਵਜ਼ਾ (Compensation of 67 thousand pounds) ਦੇਣ ਦਾ ਹੁਕਮ ਦਿੱਤਾ ਹੈ । ਤਾਮਿਲਨਾਡੂ ਨਾਲ ਸਬੰਧ ਰੱਖਣ ਵਾਲੇ ਮਧੇਸ਼ ਰਵੀਚੰਦਰਨ ਨੇ ਟ੍ਰਿਬਿਊਨਲ ਸਾਹਮਣੇ ਦੱਸਿਆ ਕਿ ਉਨ੍ਹਾਂ ਦੇ ਸ਼੍ਰੀਲੰਕਾਈ ਤਮਿਲ ਮੂਲ ਦੇ ਮੈਨੇਜਰ ਨੇ ਉਨ੍ਹਾਂ ਨਾਲ ਨਸਲੀ ਭੇਦਭਾਵ ਕੀਤਾ ਅਤੇ ਅਪਮਾਨਜਨਕ ਭਾਸ਼ਾ (Offensive language) ਦੀ ਵਰਤੋਂ ਕੀਤੀ । ਰਵੀਚੰਦਰਨ ਅਨੁਸਾਰ ਮੈਨੇਜਰ ਨੇ ਉਨ੍ਹਾਂ ਨੂੰ `ਗੁਲਾਮ` ਕਿਹਾ ਅਤੇ ਇਹ ਵੀ ਟਿੱਪਣੀ ਕੀਤੀ ਕਿ `ਭਾਰਤੀ ਧੋਖੇਬਾਜ਼` ਹੁੰਦੇ ਹਨ ।

ਜੱਜ ਨੇ ਮੰਨਿਆਂ ਕਿ ਕੰਮ ਵਾਲੀ ਥਾਂ ਭੇਦਭਾਵਪੂਰਨ ਅਤੇ ਅਪਮਾਨਜਨਕ ਵਿਹਾਰ ਕੀਤਾ ਗਿਆ

ਇਸ ਹਫ਼ਤੇ ਹੋਈ ਸੁਣਵਾਈ ਦੌਰਾਨ ਰੋਜ਼ਗਾਰ ਟ੍ਰਿਬਿਊਨਲ ਦੇ ਜੱਜ ਪੌਲ ਐਬਾਟ ਨੇ ਰਵੀਚੰਦਰਨ ਦੇ ਦਾਅਵਿਆਂ ਨੂੰ ਭਰੋਸੇਯੋਗ ਮੰਨਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਕੰਮ ਵਾਲੀ ਥਾਂ `ਤੇ ਭੇਦਭਾਵਪੂਰਨ ਅਤੇ ਅਪਮਾਨਜਨਕ ਵਿਵਹਾਰ ਕੀਤਾ ਗਿਆ, ਜੋ ਬ੍ਰਿਟੇਨ ਦੇ ਰੋਜ਼ਗਾਰ ਅਤੇ ਸਮਾਨਤਾ ਕਾਨੂੰਨਾਂ ਦੀ ਸਪੱਸ਼ਟ ਉਲੰਘਣਾ ਹੈ। ਕੇਸ ਅਨੁਸਾਰ ਜਨਵਰੀ 2023 `ਚ ਰੈਸਟੋਰੈਂਟ ਮੈਨੇਜਰ ਕਾਜਨ ਨਾਲ ਇੰਟਰਵਿਊ ਤੋਂ ਬਾਅਦ ਰਵੀਚੰਦਰਨ ਨੇ ਵੈਸਟ ਵਿਕਹਮ ਸਥਿਤ ਆਊਟਲੈੱਟ `ਚ ਕੰਮ ਸ਼ੁਰੂ ਕੀਤਾ ਸੀ ।

ਪੀੜ੍ਹਤ ਰਵੀਚੰਦਰਨ ਨੇ ਦੱਸੀ ਸਾਰੀ ਹੱਢਬੀਤੀ

ਕੁਝ ਮਹੀਨਿਆਂ ਤੱਕ ਸਭ ਆਮ ਰਿਹਾ ਪਰ ਬਾਅਦ `ਚ ਮੈਨੇਜਰ ਨੇ ਉਨ੍ਹਾਂ `ਤੇ ਸਿ਼਼ਫਟ ਦੌਰਾਨ ਜਿ਼ਆਦਾ ਘੰਟੇ ਕੰਮ ਕਰਵਾਉਣ ਦਾ ਦਬਾਅ ਬਣਾਉਣਾ ਸ਼ੁਰੂ ਕੀਤਾ । ਜੁਲਾਈ 2023 `ਚ ਹਾਲਾਤ ਹੋਰ ਵਿਗੜ ਗਏ, ਜਦੋਂ ਨਸਲੀ ਟਿੱਪਣੀਆਂ ਅਤੇ ਕਥਿਤ ਦੁਰਵਿਹਵਹਾਰ ਕਾਰਨ ਵਿਵਾਦ ਵਧ ਗਿਆ ਅਤੇ ਉਨ੍ਹਾਂ ਦੀ ਨੌਕਰੀ ਖ਼ਤਮ ਕਰ ਦਿੱਤੀ ਗਈ । ਟ੍ਰਿਬਿਊਨਲ ਨੇ ਮੰਨਿਆ ਕਿ ਰਵੀਚੰਦਰਨ ਦੀ ਬਰਖਾਸਤਗੀ ਨਾ ਸਿਰਫ ਅਣਉੱਚਿਤ ਸੀ, ਸਗੋਂ ਨਸਲੀ ਭੇਦਭਾਵ ਨਾਲ ਵੀ ਜੁੜੀ ਹੋਈ ਸੀ । ਇਸ ਫੈਸਲੇ ਨੂੰ ਬ੍ਰਿਟੇਨ `ਚ ਕੰਮ ਵਾਲੀ ਥਾਂ `ਤੇ ਨਸਲੀ ਸਮਾਨਤਾ ਅਤੇ ਕਰਮਚਾਰੀਆਂ ਦੇ ਅਧਿਕਾਰਾਂ ਦੀ ਹਿਫਾਜ਼ਤ ਦੀ ਦਿਸ਼ਾ `ਚ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ।

Read More : ਦੇਸ਼ `ਚ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਹੋਵੇ : ਮਦਰਾਸ ਹਾਈ ਕੋਰਟ

LEAVE A REPLY

Please enter your comment!
Please enter your name here