ਬਿਜਲੀ ਵਿਭਾਗ ਨੇ ਕੀਤੇ ਹਨ ਸੂਬੇ ਵਿਚ ਵਿਆਪਕ ਸੁਧਾਰ : ਸੰਜੀਵ ਅਰੋੜਾ

0
33
Sanjeev Arora

ਜਲੰਧਰ, 29 ਦਸੰਬਰ 2025 : ਪੰਜਾਬ ਦੇ ਜੇ ਬਿਜਲੀ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਐੱਨ. ਆਰ. ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਨੇ ਕਿਹਾ ਕਿ ਬਿਜਲੀ ਵਿਭਾਗ ਨੇ 2025 ਤੱਕ ਸੂਬੇ ਵਿਚ ਭਰੋਸੇਯੋਗ ਬਿਜਲੀ ਸਪਲਾਈ, ਖ਼ਪਤਕਾਰ-ਅਨੁਕੂਲਸੇਵਾਵਾਂ ਅਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚੇ ਨੂੰ ਯਕੀਨੀ ਤੱਕ ਬਣਾਉਣ ਲਈ ਵਿਆਪਕ ਸੁਧਾਰ ਕੀਤੇ ਹਨ ।

ਪਾਵਰਕਾਮ ਕਰੇਗਾ ਬਿਨਾਂ ਇਤਰਾਜ ਸਰਟੀਫਿਕੇਟ ਦੇ ਬਿਜਲੀ ਕੁਨੈਕਸ਼ਨ ਜਾਰੀ

ਅਰੋੜਾ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. (P. S. P. C. L.) ਹੁਣ ਬਿਨਾਂ ਇਤਰਾਜ਼ ਸਰਟੀਫਿਕੇਟ (ਐੱਨ. ਓ. ਸੀ.) ਦੇ ਬਿਜਲੀ ਕੁਨੈਕਸ਼ਨ (Electrical connection) ਜਾਰੀ ਕਰੇਗਾ, ਬਸ਼ਰਤੇ ਬਿਨੈਕਾਰ ਲਾਜ਼ਮੀ ਅੰਡਰਟੇਕਿੰਗ ਜਮ੍ਹਾਂ ਕਰਵਾਏ । ਬਿਜਲੀ ਕੁਨੈਕਸ਼ਨਾਂ ਲਈ ਅਰਜ਼ੀ ਫਾਰਮਾਂ ਨੂੰ ਸਰਲ ਬਣਾਇਆ ਗਿਆ ਹੈ ਅਤੇ ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਤਰਜੀਹੀ ਆਧਾਰ `ਤੇ ਕੀਤਾ ਜਾ ਰਿਹਾ ਹੈ । ਕਾਰੋਬਾਰ ਕਰਨ ਵਿਚ ਆਸਾਨੀ ਨੂੰ ਉਤਸ਼ਾਹਿਤ ਕਰਨ ਲਈ ਪੀ. ਐੱਸ. ਪੀ. ਸੀ. ਐੱਲ. ਨੈ ਖੇਤੀਬਾੜੀ ਖਪਤਕਾਰਾਂ ਨੂੰ ਛੱਡ ਕੇ ਸਾਰੀਆਂ ਸ਼੍ਰੇਣੀਆਂ ਲਈ ਟੈਸਟ ਰਿਪੋਰਟਾਂ ਜਮ੍ਹਾਂ ਕਰਾਉਣ ਅਤੇ ਤਸਦੀਕ ਕਰਨ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ । ਐੱਲ. ਟੀ. ਸ਼੍ਰੇਣੀ ਵਿਚ 50 ਕਿਲੋਵਾਟ ਤੱਕ ਲੋਡ ਲਈ ਨਵੇਂ ਕੁਨੈਕਸ਼ਨਾਂ, ਵਾਧੂ ਲੋਡ, ਜਾਂ ਲੋਡ ਘਟਾਉਣ ਲਈ ਹੁਣ ਲਾਇਸੈਂਸਸ਼ੁਦਾ ਠੇਕੇਦਾਰ ਤੋਂ ਟੈਸਟ ਰਿਪੋਰਟਾਂ ਜਾਂ ਸਵੈ-ਪ੍ਰਮਾਣੀਕਰਨ ਦੀ ਲੋੜ ਨਹੀਂ ਹੈ ।

ਪੰਜਾਬ `ਚ `ਰੋਸ਼ਨ ਪੰਜਾਬ` ਪ੍ਰਾਜੈਕਟ `ਚ ਹੋਵੇਗਾ 5 ਹਜ਼ਾਰ ਕਰੋੜ ਦਾ ਨਿਵੇਸ਼ : ਸੰਜੀਵ ਅਰੋੜਾ

`ਰੋਸ਼ਨ ਪੰਜਾਬ` ਨਾਂ ਦੀ ਇਕ ਮੁੱਖ ਪਹਿਲਕਦਮੀ ਨੂੰ ਉਜਾਗਰ ਕਰਦੇ ਹੋਏ ਅਰੋੜਾ ਨੇ ਕਿਹਾ ਕਿ ਇਸ ਵਿਆਪਕ ਪ੍ਰੋਗਰਾਮ ਵਿਚ 5,000 ਕਰੋੜ ਦਾ ਨਿਵੇਸ਼ ਸ਼ਾਮਲ ਹੈ, ਜਿਸ ਨੂੰ ਸੋਧਿਆ ਵੰਡ ਖੇਤਰ ਯੋਜਨਾ (ਆਰ. ਡੀ. ਐੱਸ. ਐੱਸ.) ਅਧੀਨ ਅੰਸ਼ਿਕ ਤੌਰ `ਤੇ ਫੰਡ ਦਿੱਤਾ ਗਿਆ ਹੈ। ਮੌਜੂਦਾ ਉਦਯੋਗਿਕ ਖਪਤਕਾਰਾਂ ਨੂੰ ਹੁਣ 15 ਦਿਨਾਂ ਦੇ ਅੰਦਰ 10 ਫੀਸਦੀ (ਜਾਂ ਵੱਧ ਤੋਂ ਵੱਧ 500 ਕੇ. ਵੀ. ਏ., ਜੋ ਵੀ ਘੱਟ ਹੋਵੇ) ਵਾਧੂ ਕੰਟਰੈਕਟ ਮੰਗ ਦੀ ਆਗਿਆ ਦਿੱਤੀ ਜਾ ਰਹੀ ਹੈ, ਉਹ ਵੀ 3 ਸਾਲਾਂ ਵਿਚ ਇਕ ਵਾਰ ।

ਪੰਜਾਬ ਨੇ ਹੁਣ ਤੱਕ ਦੀ ਸਭ ਤੋਂ ਉਚੀ ਬਿਜਲੀ ਦੀ ਮੰਗ ਨੂੰ ਕੀਤਾ ਸਫਲਤਾਪੂਰਵਕ ਪੂਰਾ

ਉਨ੍ਹਾਂ ਕਿਹਾ ਕਿ ਪੰਜਾਬ ਨੇ 5 ਜੁਲਾਈ 2025 ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ 16,670 ਮੈਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ, ਜੋ ਕਿ ਪਿਛਲੇ ਸਾਲ ਇਸੇ ਦਿਨ ਦਰਜ ਕੀਤੀ ਗਈ 14,961 ਮੈਗਾਵਾਟ ਦੇ ਮੁਕਾਬਲੇ 11.42 ਫੀਸਦੀ ਵੱਧ ਹੈ। ਇਹ ਅੰਕੜਾ 28 ਜੂਨ, 2025 ਨੂੰ ਦਰਜ ਕੀਤੇ ਗਏ 16,428 ਮੈਗਾਵਾਟ ਦੇ ਪਿਛਲੇ ਰਿਕਾਰਡ ਅਤੇ 29 ਜੂਨ, 2024 ਨੂੰ 16,058 ਮੈਗਾਵਾਟ ਦੇ ਪਿਛਲੇ ਰਿਕਾਰਡ ਨੂੰ ਵੀ ਪਾਰ ਕਰ ਗਿਆ ।

ਅਰੋੜਾ ਨੇ ਦੱਸਿਆ ਕਿ 2022 ਤੋਂ ਪੀ. ਐੱਸ. ਪੀ. ਸੀ. ਐੱਲ./ਪੀ. ਐੱਸ. ਟੀ. ਸੀ. ਐੱਲ. ਵਿਚ 8,984 ਉਮੀਦਵਾਰਾਂ ਦੀ ਭਰਤੀ ਕੀਤੀ ਗਈ ਹੈ, ਜੋ ਕਿ ਰੁਜ਼ਗਾਰ ਪੈਦਾ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਨੇ ਵਿੱਤੀ ਸਾਲ 2024-25 ਵਿਚ 2,630 ਕਰੋੜ ਦਾ ਮੁਨਾਫਾ ਕਮਾਇਆ, ਜਿਸ ਨਾਲ ਇਸ ਦੀ ਵਿੱਤੀ ਸਥਿਤੀ ਮਜ਼ਬੂਤ ਹੋਈ ।

Read More : ਬੈਂਕ ਗਾਰੰਟੀ ਦੀ ਥਾਂ ਹੁਣ ਕਾਰਪੋਰੇਟ ਗਾਰੰਟੀ ਦਾ ਵੀ ਬਦਲ : ਸੰਜੀਵ ਅਰੋੜਾ

LEAVE A REPLY

Please enter your comment!
Please enter your name here