ਨਵੀਂ ਦਿੱਲੀ, 26 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਹਾਲ ਹੀ `ਚ ਰੁਚੀ ਸਮੂਹ (Ruchi Group) ਨਾਲ ਜੁੜੇ ਬੈਂਕ ਧੋਖਾਦੇਹੀ (Bank fraud) ਮਾਮਲਿਆਂ ਦੀ ਜਾਂਚ ਦੇ ਸਿਲਸਿਲੇ `ਚ ਇੰਦੌਰ ਅਤੇ ਮੁੰਬਈ `ਚ ਕਈ ਥਾਵਾਂ `ਤੇ ਤਲਾਸ਼ੀ ਮੁਹਿੰਮ ਚਲਾਈ ਸੀ ।
ਇੰਦੌਰ ਅਤੇ ਮੁੰਬਈ `ਚ ਕਈ ਥਾਵਾਂ `ਤੇ ਤਲਾਸ਼ੀ ਮੁਹਿੰਮ ਚਲਾਈ
ਈ. ਡੀ. ਦੇ ਇੰਦੌਰ ਉਪ-ਖੇਤਰੀ ਦਫ਼ਤਰ ਨੇ ਵੀਰਵਾਰ ਨੂੰ ਦੱਸਿਆ ਕਿ ਭੋਪਾਲ `ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਰੁਚੀ ਸਮੂਹ ਦੀਆਂ ਕੰਪਨੀਆਂ ਰੁਚੀ ਗਲੋਬਲ ਲਿਮਟਿਡ (ਹੁਣ ਐਗਰੋਟਰੇਡ ਇੰਟਰਪ੍ਰਾਈਜਿਜ਼ ਲਿਮਟਿਡ), ਰੁਚੀ ਏਕਰੋਨੀ ਇੰਡਸਟਰੀਜ਼ ਲਿਮਟਿਡ (ਹੁਣ ਸਟੀਲਟੈੱਕ ਰਿਸੋਰਸਿਜ਼ ਲਿਮਟਿਡ) ਅਤੇ ਆਰ. ਐੱਸ. ਏ. ਐੱਲ. ਸਟੀਲ ਪ੍ਰਾਈਵੇਟ ਲਿਮਟਿਡ (ਹੁਣ ਐੱਲ. ਜੀ. ਬੀ. ਸਟੀਲ ਪ੍ਰਾਈਵੇਟ ਲਿਮਟਿਡ) ਦੇ ਖਿਲਾਫ ਦਰਜ ਕਈ ਕੇਸਾਂ ਦੇ ਆਧਾਰ `ਤੇ ਜਾਂਚ ਸ਼ੁਰੂ ਕੀਤੀ ।
ਰਕਮ ਟ੍ਰਾਂਸਫਰ ਕਰਨ ਲਈ ਕਈ ਫਰਜੀ ਕੰਪਨੀਆਂ ਬਣਾਈਆਂ ਗਈਆਂ ਸਨ ਬਾਰੇ ਈ. ਡੀ. ਜਾਂਚ ਵਿਚ ਲੱਗਿਆ ਪਤਾ
ਸਵ. ਕੈਲਾਸ਼ ਚੰਦਰ ਸ਼ਾਹਰਾ ਅਤੇ ਉਮੇਸ਼ ਸ਼ਾਹਰਾ ਵੱਲੋਂ ਪ੍ਰਮੋਟ ਇਨ੍ਹਾਂ ਕੰਪਨੀਆਂ `ਚ ਰਕਮ ਟਰਾਂਸਫਰ ਕਰਨ ਅਤੇ ਹੇਰਾਫੇਰੀ ਕਰਨ ਦੇ ਨਾਲ-ਨਾਲ ਮੁੱਲਾਂਕਣ `ਚ ਹੇਰਾਫੇਰੀ ਦੇ ਹੋਰ ਤਰੀਕਿਆਂ ਨਾਲ ਬੈਂਕ ਧੋਖਾਦੇਹੀ ਦੇ ਕਈ ਮਾਮਲਿਆਂ `ਚ ਸ਼ਾਮਲ ਹੋਣ ਦਾ ਦੋਸ਼ ਹੈ, ਜਿਸ ਨਾਲ ਕਈ ਬੈਂਕਾਂ ਨੂੰ ਨੁਕਸਾਨ ਹੋਇਆ। ਈ. ਡੀ. ਦੀ ਜਾਂਚ `ਚ ਇਕ ਸਾਜਿ਼ਸ਼ ਦਾ ਪਤਾ ਲੱਗਾ ਜਿਸ `ਚ ਰਕਮ ਟਰਾਂਸਫਰ ਕਰਨ ਲਈ ਕਈ ਫਰਜ਼ੀ ਕੰਪਨੀਆਂ ਬਣਾਈਆਂ ਗਈਆਂ ਸਨ ।
Read More : ਵਾਟਿਕਾ ਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ









