ਕਰੋੜਾਂ ਦੀ ਠੱਗੀ ਦੇ ਮੁਲਜ਼ਮ ਰਵਿੰਦਰਨਾਥ ਸੋਨੀ `ਤੇ ਮੁਕੱਦਮਾ ਦਰਜ

0
24
Ravindranath Soni

ਕਾਨਪੁਰ, 26 ਦਸੰਬਰ 2025 : 700 ਤੋਂ ਵੱਧ ਲੋਕਾਂ ਨਾਲ ਲੱਗਭਗ 1500 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮੁਲਜ਼ਮ ਰਵਿੰਦਰਨਾਥ ਸੋਨੀ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਮਨੀ ਲਾਂਡਰਿੰਗ ਐਕਟ (Money Laundering Act) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ । ਓਧਰ, ਕਾਨਪੁਰ ਪੁਲਸ ਨੇ ਬੁੱਧਵਾਰ ਨੂੰ ਉਸ ਦੇ ਖਿਲਾਫ 2 ਹੋਰ ਮੁਕੱਦਮੇ ਦਰਜ ਕੀਤੇ, ਜਿਸ ਤੋਂ ਬਾਅਦ ਉਸ ’ਤੇ ਦਰਜ ਮਾਮਲਿਆਂ ਦੀ ਕੁੱਲ ਗਿਣਤੀ 17 ਹੋ ਗਈ ਹੈ ।

ਸੋਨੀ ਦੇ ਖਾਤਿਆਂ ਤੋਂ ਫਿਲਮ ਅਦਾਕਾਰ ਸੋਨੂੰ ਸੂਦ ਦੇ ਨਾਲ ਲੈਣ-ਦੇਣ ਦੀ ਪੁਸ਼ਟੀ

ਦਿੱਲੀ ਨਿਵਾਸੀ ਰਵਿੰਦਰਨਾਥ ਸੋਨੀ (Rabindranath Soni) ਅਤੇ ਉਸ ਦੀਆਂ ਦੋਵਾਂ ਪਤਨੀਆਂ ਦੀਆਂ ਚੱਲ-ਅਚੱਲ ਜਾਇਦਾਦਾਂ ਦੇ ਸਬੰਧ `ਚ ਈ. ਡੀ. ਨੇ ਕਾਨਪੁਰ ਪੁਲਸ ਤੋਂ ਵਿਸਥਾਰਤ ਜਾਣਕਾਰੀ ਮੰਗੀ ਹੈ । ਪੁਲਸ ਇਸ ਮਾਮਲੇ ਨਾਲ ਜੁੜਿਆ ਵੱਡਾ ਵੇਰਵਾ ਪਹਿਲਾਂ ਹੀ ਈ. ਡੀ. ਨੂੰ ਮੁਹੱਈਆ ਕਰਵਾ ਚੁੱਕੀ ਹੈ । ਜਾਂਚ `ਚ ਇਹ ਵੀ ਸਾਹਮਣੇ ਆਇਆ ਹੈ ਕਿ ਸੋਨੀ ਦੇ ਖਾਤਿਆਂ ਤੋਂ ਫਿਲਮ ਅਦਾਕਾਰ ਸੋਨੂੰ ਸੂਦ ਨਾਲ ਲੈਣ-ਦੇਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਕਈ ਹੋਰ ਫਿਲਮੀ ਸਿਤਾਰਿਆਂ ਨਾਲ ਉਸ ਦੇ ਸੰਪਰਕ ਦੀ ਵੀ ਜਾਣਕਾਰੀ ਮਿਲੀ ਹੈ ।

ਆਪਣੀ ਹੀ ਕੰਪਨੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਨਹੀਂ ਛੱਡਿਆ

ਜਾਂਚ `ਚ ਇਹ ਵੀ ਸਾਹਮਣੇ ਆਇਆ ਹੈ ਕਿ ਸੋਨੀ ਨੇ ਆਪਣੀ ਹੀ ਕੰਪਨੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਨਹੀਂ ਛੱਡਿਆ । ਬਲਿਊਚਿਪ ਕੰਪਨੀ ਦੀ ਰਿਲੇਸ਼ਨਸ਼ਿਪ ਮੈਨੇਜਰ ਨੇਹਾ ਸਕਸੈਨਾ ਨਾਲ 17 ਲੱਖ ਅਤੇ ਬਿਹਾਰ ਦੇ ਗੋਪਾਲਗੰਜ ਨਿਵਾਸੀ ਐੱਨ. ਆਰ. ਆਈ. ਸੰਦੀਪ ਪਾਂਡੇ ਨਾਲ 6.50 ਕਰੋੜ ਰੁਪਏ ਦੀ ਠੱਗੀ ਕੀਤੀ ਗਈ ।

ਸਿ਼ਕਾਇਤ ਤੇ ਕੋਤਵਾਲੀ ਥਾਣੇ ਵਿਚ ਕਰ ਲਏ ਗਏ ਹਨ ਮਾਮਲੇ ਦਰਜ

ਦੋਵਾਂ ਦੀ ਸਿ਼ਕਾਇਤ `ਤੇ ਕੋਤਵਾਲੀ ਥਾਣੇ `ਚ ਮੁਕੱਦਮੇ ਦਰਜ (Cases filed) ਕਰ ਲਏ ਗਏ ਹਨ । ਧਿਆਨਯੋਗ ਹੈ ਕਿ 42.29 ਲੱਖ ਰੁਪਏ ਦੀ ਧੋਖਾਦੇਹੀ ਦੇ ਇਕ ਮਾਮਲੇ `ਚ ਰਵਿੰਦਰਨਾਥ ਸੋਨੀ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ । ਇਸ ਤੋਂ ਬਾਅਦ ਐੱਸ. ਆਈ. ਟੀ. ਦੀ ਜਾਂਚ ’ਚ ਉਸ ਵੱਲੋਂ 700 ਤੋਂ ਵੱਧ ਲੋਕਾਂ ਨਾਲ ਲੱਗਭਗ 1500 ਕਰੋੜ ਰੁਪਏ ਦੀ ਠੱਗੀ ਕੀਤੇ ਜਾਣ ਦਾ ਖੁਲਾਸਾ ਹੋਇਆ ।

Read More : 1000 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਦੋ ਵਿਰੁੱਧ ਚਾਰਜਸ਼ੀਟ ਦਾਇਰ

LEAVE A REPLY

Please enter your comment!
Please enter your name here