ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਨੂੰ ਸੋਸ਼ਲ ਮੀਡੀਆ `ਤੇ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਸ਼ੱਤਰੀਯ ਕਰਨੀ ਸੈਨਾ (Kshatriya Karni Saina) ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਦੇ ਨਾਂ `ਤੇ ਇਕ ਪੋਸਟ ਵਿਚ ਕਟਾਰੀਆ ਵਿਰੁੱਧ ਅਪਮਾਨਜਨਕ ਤੇ ਹਿੰਸਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ।
ਕਸ਼ੱਤਰੀਯ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਦਾ ਨਾਂ ਆਇਆ ਸਾਹਮਣੇ
ਇਹ ਧਮਕੀ 3 ਦਿਨ ਪਹਿਲਾਂ ਉਦੈਪੁਰ ਜਿ਼ਲੇ ਦੇ ਗੋਗੁੰਦਾ ਖੇਤਰ ਵਿਚ ਮਹਾਰਾਣਾ ਪ੍ਰਤਾਪ ਨੂੰ ਲੈ ਕੇ ਦਿੱਤੇ ਗਏ ਕਟਾਰੀਆ ਦੇ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ । ਉਕਤ ਬਿਆਨ ਨੂੰ ਲੈ ਕੇ ਵੱਖ-ਵੱਖ ਸੰਗਠਨਾਂ ਅਤੇ ਲੋਕਾਂ ਵਿਚ ਨਾਰਾਜ਼ਗੀ ਦੇਖੀ ਜਾ ਰਹੀ ਹੈ । ਸੋਸ਼ਲ ਮੀਡੀਆ `ਤੇ ਕੁਝ ਲੋਕ ਧਮਕੀ ਭਰੀ ਪੋਸਟ (Threatening post) ਦਾ ਸਮਰਥਨ ਕਰਦੇ ਵੀ ਨਜ਼ਰ ਆਏ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ ਹੈ । ਹਾਲਾਂਕਿ, ਹੁਣ ਤੱਕ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਇਸ ਸਬੰਧ ਵਿਚ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ । ਕਟਾਰੀਆ ਨੇ ਵੀ ਇਸ ਮਾਮਲੇ `ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ।
Read More : ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਗਾਇਕਾ ਨੂੰ ਧਮਕੀਆਂ ਦੇਣ ਦੇ ਮਾਮਲੇ ਰਾਊਂਡਅੱਪ









