ਜ਼ੈਲੇਂਸਕੀ ਨੇ ਕ੍ਰਿਸਮਸ `ਤੇ ਮੰਗੀ ਪੁਤਿਨ ਦੀ ਮੌਤ

0
31
Zelenskyy

ਕੀਵ, 26 ਦਸੰਬਰ 2025 : ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ (Ukrainian President Zelensky) ਨੇ ਕ੍ਰਿਸਮਸ `ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਦੀ ਮੌਤ ਦੀ ਕਾਮਨਾ ਕੀਤੀ ਹੈ ।

ਰੂਸ ਨੇ ਯੂਕ੍ਰੇਨ ਨੂੰ ਬਹੁਤ ਦੁੱਖ ਦਰਦ ਦਿੱਤੇ ਹਨ

ਉਨ੍ਹਾਂ ਸੋਸ਼ਲ ਮੀਡੀਆ `ਤੇ ਇਕ ਵੀਡੀਓ ਮੈਸੇਜ `ਚ ਪੁਤਿਨ ਦਾ ਨਾਂ ਲਏ ਬਿਨਾਂ ਕਿਹਾ ਕਿ ਰੂਸ ਨੇ ਯੂਕੇਨ ਨੂੰ ਬਹੁਤ ਦੁੱਖ-ਦਰਦ ਦਿੱਤੇ ਹਨ । ਅੱਜ ਵੀ ਸਾਡਾ ਸਾਰਿਆਂ ਦਾ ਇਕ ਹੀ ਸੁਪਨਾ ਹੈ । ਅਸੀਂ ਚਾਹੁੰਦੇ ਹਾਂ ਕਿ ਉਹ ਤਬਾਹ ਹੋ ਜਾਵੇ । ਜ਼ੈਲੇਂਸਕੀ ਦੀ ਇਹ ਕ੍ਰਿਸਮਸ ਦੀ ਇੱਛਾ ਅਜਿਹੇ ਸਮੇਂ ਆਈ ਹੈ, ਜਦੋਂ ਰੂਸ ਨੇ ਮੰਗਲਵਾਰ ਨੂੰ ਯੂਕੇਨ `ਤੇ ਮਿਜ਼ਾਈਲਾਂ ਅਤੇ ਡਰੋਨ ਹਮਲੇ ਕੀਤੇ । ਇਨ੍ਹਾਂ ਹਮਲਿਆਂ `ਚ ਘੱਟੋ-ਘੱਟ 3 ਲੋਕ ਮਾਰੇ ਗਏ ਅਤੇ ਕਈ ਇਲਾਕਿਆਂ ਦੀ ਬੱਤੀ ਗੁੱਲ ਹੋ ਗਈ ।

Read More : ਯੂਕ੍ਰੇਨ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਦੇ ਘਰ ਛਾਪੇਮਾਰੀ

LEAVE A REPLY

Please enter your comment!
Please enter your name here