ਮੋਗਾ, 25 ਦਸੰਬਰ 2025 : ਪੰਜਾਬ ਦੇ ਜਿ਼ਲਾ ਮੋਗਾ ਦੀ ਪੁਲਸ (Moga Police) ਨੇ ਦੋ ਨਿਹੰਗ ਸਿੰਘਾਂ (Two Nihang Singhs) ਵਿਰੁੱਧ ਪੁਲਸ ਕੇਸ ਦਰਜ ਕੀਤਾ ਹੈ ਕਿਉਂਕਿ ਉਹਨਾਂ ਵਲੋਂ ਸੋਸ਼ਲ ਮੀਡੀਆ (Social media) ਤੇ ਹਥਿਆਰਾਂ ਸਮੇਤ ਆਪਣੀਆਂ ਫੋਟੋਆਂ ਪਾਈਆਂ ਸਨ । ਦੱਸਣਯੋਗ ਹੈ ਕਿ ਉਕਤ ਕਾਰਵਾਈ ਸਰਕਾਰ ਵੱਲੋਂ ਬੰਦੂਕ ਸੱਭਿਆਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ ।
ਥਾਣੇ ਦੇ ਏ. ਐਸ. ਆਈ. ਮੋਹਕਮ ਸਿੰਘ ਨੇ ਦਿੱਤੀ ਜਾਣਕਾਰੀ
ਮੋਗਾ ਦੇ ਥਾਣਾ ਅਜੀਤਵਾਲ ਥਾਣੇ ਦੇ ਏ. ਐਸ. ਆਈ. ਮੋਹਕਮ ਸਿੰਘ (A. S. I. Mohkam Singh) ਨੇ ਦੱਸਿਆ ਕਿ ਅਜੀਤਵਾਲ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਚੂਹੜਚੱਕ ਦੇ ਵਸਨੀਕ ਬਲਵਿੰਦਰ ਸਿੰਘ ਦੇ ਪੁੱਤਰ ਪ੍ਰਿਤਪਾਲ ਸਿੰਘ ਨੇ ਆਪਣੀ ਫੇਸਬੁੱਕ ਆਈ. ਡੀ. (Facebook ID) ਪ੍ਰਿਤਪਾਲ ਸਿੰਘ ਖਾਲਸਾ ‘ਤੇ ਹਥਿਆਰਾਂ ਸਮੇਤ ਆਪਣੀਆਂ ਫੋਟੋਆਂ ਅਪਲੋਡ ਕੀਤੀਆਂ ਗਈਆਂ ਸਨ । ਜਿਸਦੀ ਸੂਚਨਾ ਪੁਲਸ ਨੂੰ ਮਿਲਣ ਤੇ ਕਿ ਨੌਜਵਾਨ ਖੁੱਲ੍ਹੇਆਮ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜੋ ਕਿ ਜਿ਼ਲ੍ਹਾ ਮੈਜਿਸਟਰੇਟ (ਡਿਪਟੀ ਕਮਿਸ਼ਨਰ) ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ । ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅਸਲਾ ਐਕਟ ਦੀ ਧਾਰਾ 223 ਅਤੇ 25, 54 ਅਤੇ 59 ਤਹਿਤ ਕੇਸ ਦਰਜ ਕੀਤਾ ਹੈ ।
Read More : ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ









