ਵਾਸਿ਼ਗਟਨ, 25 ਦਸੰਬਰ 2025 : ਅਮਰੀਕਾ ਦੇ ਪੈਨਸਿਲਵੇਨੀਆ (Pennsylvania, USA) ਸੂਬੇ `ਚ ਫਿਲਾਡੇਲਫੀਆ ਨੇੜੇ ਬ੍ਰਿਸਟਲ ਹੈਲਥ ਐਂਡ ਰੀਹੈਬ ਸੈਂਟਰ ਨਾਂ ਦੇ ਨਰਸਿੰਗ ਹੋਮ `ਚ ਮੰਗਲਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕਾ (Loud explosion) ਹੋਇਆ । ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ।
ਅਧਿਕਾਰੀਆਂ ਮੁਤਾਬਕ ਕੁੱਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਹੈ ਖਦਸਾ
ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਵੀ ਹੈ। ਧਮਾਕਾ ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ 2:17 ਵਜੇ ਦੇ ਕਰੀਬ ਹੋਇਆ । ਇਸ ਤੋਂ ਪਹਿਲਾਂ ਨਰਸਿੰਗ ਹੋਮ (Nursing home) `ਚ ਗੈਸ ਦੀ ਬਦਬੂ ਆਉਣ ਦੀ ਸਿ਼ਕਾਇਤ ਮਿਲੀ ਸੀ, ਜਿਸ ਤੋਂ ਬਾਅਦ ਗੈਸ ਕੰਪਨੀ ਦੀ ਇਕ ਟੀਮ ਜਾਂਚ ਲਈ ਪਹੁੰਚੀ ਸੀ । ਪੁਲਸ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਅਜੇ ਤੱਕ ਇਹ ਸਾਫ ਨਹੀਂ ਹੈ ਕਿ ਕੋਈ ਲਾਪਤਾ ਹੈ ਜਾਂ ਨਹੀਂ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ।
Read More : ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ









