ਚੰਡੀਗੜ੍ਹ, 25 ਦਸੰਬਰ 2025 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਪੰਜਾਬ ਜੇਲ ਵਿਭਾਗ ਲਈ 532 `ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ । ਇਸ ਭਰਤੀ ਮੁਹਿੰਮ ਤਹਿਤ 475 ਵਾਰਡਨ ਤੇ 57 ਮੈਟਰਨ ਭਰਤੀ ਕੀਤੇ ਜਾਣਗੇ ।
475 ਵਾਰਡਨ ਤੇ 57 ਮੈਟਰਨ ਕੀਤੇ ਜਾਣਗੇ ਭਰਤੀ
ਵਿੱਤ ਮੰਤਰੀ ਨੇ ਦੱਸਿਆ ਕਿ ਇਹ 532 ਅਸਾਮੀਆਂ ਅਧੀਨ ਸੇਵਾਵਾਂ ਚੋਣ (ਐੱਸ. ਐੱਸ. ਐੱਸ. ਬੋਰਡ) (S. S. S. Board) ਰਾਹੀਂ ਭਰੀਆਂ ਜਾਣਗੀਆਂ। ਇਹ ਪਕਿਰਿਆ 451-ਵਾਰਡਨਾਂ ਅਤੇ 20 ਮੈਟਰਨਾਂ ਦੀ ਚੱਲ ਰਹੀ ਭਰਤੀ ਦੇ ਨਾਲ-ਨਾਲ ਹੀ ਚੱਲੇਗੀ, ਜੋ ਕਿ ਪਹਿਲਾਂ ਹੀ ਬੋਰਡ ਵੱਲੋਂ ਪ੍ਰਕਿਰਿਆ ਅਧੀਨ ਹੈ । ਪ੍ਰਵਾਨਿਤ ਭਰਤੀ `ਚ 7 ਵਾਰਡਨਾਂ ਦੀਆਂ ਅਸਾਮੀਆਂ ਵੀ ਸ਼ਾਮਲ ਹਨ, ਜੋ 31 ਦਸੰਬਰ-2026 ਤੱਕ ਸੇਵਾਮੁਕਤੀ ਕਾਰਨ ਖ਼ਾਲੀ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੇਲ ਵਿਭਾਗ (Jail Department) ਸਟਾਫ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਗਾਰਡਿੰਗ ਕਰਮਚਾਰੀਆਂ ਨੂੰ ਡਬਲ ਸ਼ਿਫਟਾਂ `ਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
Read More : ਸ਼ੁੱਧ ਜੀ. ਐਸ. ਟੀ. ਪ੍ਰਾਪਤੀਆਂ ਵਿੱਚ 26.47 ਫੀਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾ









