ਕੀਵ, 24 ਦਸੰਬਰ 2025 : ਰੂਸ ਨੇ ਯੂਕੇਨ (Russia Ukraine) ਤੇ 650 ਤੋਂ ਵੱਧ ਡਰੋਨ ਅਤੇ 36 ਮਿਜ਼ਾਈਲਾਂ ਦਾਗੀਆਂ । ਇਹ ਵੱਡਾ ਹਮਲਾ ਰਾਤ ਨੂੰ ਸ਼ੁਰੂ ਹੋਇਆ ਅਤੇ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ । ਇਸ ਹਮਲੇ (Attacks) ਵਿਚ ਇਕ 4 ਸਾਲ ਦੇ ਬੱਚੇ ਸਮੇਤ 3 ਲੋਕ ਮਾਰੇ ਗਏ ।
ਬੰਬਾਰੀ ਕਰਕੇ 13 ਯੂਕ੍ਰੇਨੀ ਇਲਾਕਿਆਂ ਵਿਚ ਘਰਾਂ ਅਤੇ ਪਾਵਰ ਗਰਿੱਡਾਂ ਨੂੰ ਬਣਾਇਆ ਗਿਆ ਨਿਸ਼ਾਨਾ
ਯੂਕ੍ਰੇਨ ਦੇ ਰਾਸ਼ਟਰਪਤੀ (President of Ukraine) ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਬੰਬਾਰੀ ਕਰਕੇ 13 ਯੂਕ੍ਰੇਨੀ ਇਲਾਕਿਆਂ ਵਿਚ ਘਰਾਂ ਅਤੇ ਪਾਵਰ ਗਰਿੱਡਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਭਿਆਨਕ ਸਰਦੀ ਵਿਚ ਬਿਜਲੀ ਸਪਲਾਈ ਠੱਪ ਹੋ ਗਈ । ਜ਼ੇਲੈਂਸਕੀ ਨੇ ਟੈਲੀਗ੍ਰਾਮ `ਤੇ ਇਕ ਪੋਸਟ `ਚ ਕਿਹਾ ਕਿ ਬੰਬਾਰੀ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਦਾ ਯੂਕ੍ਰੇਨ ਵਿਰੁੱਧ ਆਪਣੇ ਹਮਲੇ ਜਾਰੀ ਰੱਖਣ ਦਾ ਇਰਾਦਾ ਜ਼ਾਹਿਰ ਹੋ ਗਿਆ ਹੈ । ਯੂਕ੍ਰੇਨੀ ਅਤੇ ਯੂਰਪੀਅਨ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁਤਿਨ ਅਮਰੀਕਾ ਦੀ ਅਗਵਾਈ ਵਾਲੇ ਸ਼ਾਂਤੀ ਯਤਨਾਂ ਵਿਚ ਗੰਭੀਰਤਾ ਨਾਲ ਸਹਿਯੋਗ ਨਹੀਂ ਕਰ ਰਹੇ ਹਨ ।
ਇਹ ਹਮਲਾ ਰੂਸੀ ਤਰਜੀਹਾਂ ਦਾ ਇਕ ਬਹੁਤ ਸਪੱਸ਼ਟ ਸੰਕੇਤ ਹੈ : ਜੇਲੈਂਸਕੀ
ਜ਼ੇਲੈਂਸਕੀ (Zelensky) ਨੇ ਕਿਹਾ ਕਿ ਇਹ ਹਮਲਾ ਰੂਸੀ ਤਰਜੀਹਾਂ ਦਾ ਇਕ ਬਹੁਤ ਸਪੱਸ਼ਟ ਸੰਕੇਤ ਹੈ। ਇਹ ਵੱਡਾ ਹਮਲਾ ਕ੍ਰਿਸਮਸ ਤੋਂ ਠੀਕ ਪਹਿਲਾਂ ਹੋਇਆ ਸੀ, ਜਦੋਂ ਲੋਕ ਆਪਣੇ ਪਰਿਵਾਰਾਂ ਨਾਲ ਘਰ ਵਿਚ ਸੁਰੱਖਿਅਤ ਰਹਿਣਾ ਚਾਹੁੰਦੇ ਹਨ। ਦਰਅਸਲ, ਇਹ ਹਮਲਾ ਉਸ ਸਮੇਂ ਹੋਇਆ ਹੈ, ਜਦੋਂ ਇਸ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਜ਼ੇਲੈਂਸਕੀ ਨੇ ਕਿਹਾ ਕਿ ਪੁਤਿਨ ਇਹ ਸਵੀਕਾਰ ਨਹੀਂ ਕਰ ਸਕਦੇ ਕਿ ਉਨ੍ਹਾਂ ਨੂੰ ਕਤਲੇਆਮ ਨੂੰ ਰੋਕਣਾ ਚਾਹੀਦਾ ਹੈ ।
Read More : ਯੂਕ੍ਰੇਨ ਜੰਗ ਨੂੰ ਖਤਮ ਕਰਨਾ ਮੁਸ਼ਕਿਲ ਕੰਮ : ਪੁਤਿਨ









