ਇੰਦੌਰ, 24 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਇੰਦੌਰ ਦੀ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਅੰਤਰਰਾਸ਼ਟਰੀ ਪੱਧਰ `ਤੇ ਗ਼ੈਰ-ਕਾਨੂੰਨੀ ਡੱਬਾ ਟ੍ਰੇਡਿੰਗ (Illegal box trading) (ਸਕਿਓਰਿਟੀਜ਼ ਦਾ ਗ਼ੈਰ-ਕਾਨੂੰਨੀ ਅਤੇ ਅਨਿਯਮਿਤ ਕਾਰੋਬਾਰ) ਅਤੇ ਆਨ-ਲਾਈਨ ਸੱਟੇਬਾਜ਼ੀ ਸਰਗਰਮੀਆਂ `ਚ ਸ਼ਾਮਲ ਇਕ ਸਿੰਡੀਕੇਟ (ਗਿਰੋਹ) ਦੇ ਮੈਂਬਰਾਂ ਨੇ ਅਪਰਾਧਕ ਤਰੀਕਿਆਂ ਨਾਲ 404.46 ਕਰੋੜ ਰੁਪਏ ਕਮਾਏ । ਈ. ਡੀ. ਵੱਲੋਂ ਮੰਗਲਵਾਰ ਨੂੰ ਜਾਰੀ ਬਿਆਨ `ਚ ਇਹ ਜਾਣਕਾਰੀ ਦਿੱਤੀ ਗਈ ।
ਈ. ਡੀ. ਨੇ ਕੀਤੀ ਹੈ ਸਿ਼ਕਾਇਤ ਦਰਜ
ਬਿਆਨ ਅਨੁਸਾਰ ਈ. ਡੀ. ਨੇ ਇੰਦੌਰ, ਮੁੰਬਈ, ਅਹਿਮਦਾਬਾਦ, ਚੇਨਈ ਅਤੇ ਦੁਬਈ `ਚ ਵੱਡੇ ਪੱਧਰ `ਤੇ ਚਲਾਈਆਂ ਜਾ ਰਹੀਆਂ
ਗ਼ੈਰ-ਕਾਨੂੰਨੀ ਡੱਬਾ ਟ੍ਰੇਡਿੰਗ ਅਤੇ ਆਨਲਾਈਨ ਸੱਟੇਬਾਜ਼ੀ ਸਰਗਰਮੀਆਂ `ਚ ਸ਼ਾਮਲ ਇਕ ਸਿੰਡੀਕੇਟ ਦੇ ਖਿਲਾਫ ਸਿ਼ਕਾਇਤ ਦਰਜ ਕੀਤੀ ਹੈ। ਬਿਆਨ ਮੁਤਾਬਕ ਇਹ ਸਿ਼ਕਾਇਤ ਇੰਦੌਰ `ਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਮਾਮਲਿਆਂ ਦੀ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਸੋਮਵਾਰ ਨੂੰ ਦਰਜ ਕੀਤੀ ਗਈ ।
ਜਾਂਚ ਵਿਚ ਪਤਾ ਲੱਗਿਆ ਹੈ ਕਮਾਈ ਗਈ ਕਰੋੜਾਂ ਦੀ ਰਾਸ਼ੀ ਦਾ
ਬਿਆਨ `ਚ ਕਿਹਾ ਗਿਆ ਕਿ ਜਾਂਚ `ਚ ਹੇਰਾਫੇਰੀ (Manipulation) ਨਾਲ ਚੱਲਣ ਵਾਲੇ ਟ੍ਰੇਡਿੰਗ ਪਲੇਟਫਾਰਮ, ਗ਼ੈਰ-ਕਾਨੂੰਨੀ ਸੱਟੇਬਾਜ਼ੀ ਨਾਲ ਜੁੜ ਵੈੱਬਸਾਈਟ ਅਤੇ ਅਨਿਯਮਿਤ ਫ੍ਰਾਈਟ ਲੇਬਲ ਐਪਲੀਕੇਸ਼ਨ (ਕਿਸੇ ਕੰਪਨੀ ਦਾ ਵਿਕਸਤ ਅਜਿਹਾ ਸਾਫਟਵੇਅਰ ਜਾਂ ਐਪ ਜਿਸ ਨੂੰ ਬਿਨਾਂ ਕਿਸੇ ਖਾਸ ਰੈਗੂਲੇਸ਼ਨ ਜਾਂ ਲਾਇਸੰਸ ਦੇ ਦੂਜੇ ਕਾਰੋਬਾਰਾਂ ਨੂੰ ਆਪਣੇ ਨਾਂ ਅਤੇ ਬ੍ਰਾਂਡ ਦੇ ਤਹਿਤ ਵਰਤਣ ਲਈ ਵੇਚ ਦਿੱਤਾ ਜਾਂਦਾ ਹੈ) ਤੋਂ ਕਮਾਈ ਗਈ 404.46 ਕਰੋੜ ਰੁਪਏ ਦੀ ਰਾਸ਼ੀ ਦਾ ਪਤਾ ਲੱਗਾ ਹੈ ।
ਬਿਆਨ ਮੁਤਾਬਕ ਈ. ਡੀ. ਦੀ ਜਾਂਚ `ਚ ਇਸ ਰਾਸ਼ੀ ਤੋਂ ਇਲਾਵਾ 34.26 ਕਰੋੜ ਰੁਪਏ ਦੀ ਜਾਇਦਾਦ ਨੂੰ ਅਸਥਾਈ ਤੌਰ `ਤੇ ਕੁਰਕ ਕੀਤਾ ਗਿਆ ਹੈ, ਜਿਸ `ਚ 28.60 ਕਰੋੜ ਰੁਪਏ ਦੀ ਅਚੱਲ ਜਾਇਦਾਦ, 3.83 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ ਬੈਂਕ ਖਾਤਿਆਂ `ਚ 1.83 ਕਰੋੜ ਰੁਪਏ ਦੀ ਜਮ੍ਹਾ ਰਾਸ਼ੀ ਸ਼ਾਮਲ ਹੈ ।
Read More : ਸੱਟੇਬਾਜ਼ੀ ਮਾਮਲੇ `ਚ ਈ. ਡੀ. ਦੀ ਕਾਰਵਾਈ









