ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਸ਼ੋਅ ਵਿਚ ਭੀੜ ਹੋਈ ਬੇਕਾਬੂ

0
36
Parmish Verma

ਉਤਰਾਖੰਡ, 24 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ (Singer and actor) ਪਰਮੀਸ਼ ਵਰਮਾ ਦੇ ਨੈਨੀਤਾਲ ਵਿੰਟਰ ਕਾਰਨੀਵਾਲ (Nainital Winter Carnival) ਵਿਚ ਪਹੁੰਚੀ ਦਰਸ਼ਕਾਂ ਦੀ ਭੀੜ ਅਚਾਨਕ ਬੇਕਾਬੂ ਹੋ ਗਈ ।

ਪਰਮੀਸ਼ ਵਰਮਾ ਨੂੰ ਸਟੇਜ਼ ਤੇ ਦੇਖਦਿਆਂ ਹੀ ਭੀੜ ਭੱਜੀ ਸਟੇਜ਼ ਵੱਲ

ਪਰਮੀਸ਼ ਵਰਮਾ (Parmish Verma) ਦੇ ਸਟੇਜ ਸ਼ੋਅ ਦੌਰਾਨ ਜਦੋਂ ਹੀ ਵਰਮਾ ਸਟੇਜ਼ ਤੇ ਪਹੁੰਚੇ ਤਾਂ ਪ੍ਰੋਗਰਾਮ ਵਿਚ ਪਹੁੰਚੀ ਦਰਸ਼ਕਾਂ ਦੀ ਭੀੜ ਵੀ ਬੈਰੀਕੇਡ ਤੋੜ ਕੇ ਉਨ੍ਹਾਂ ਵੱਲ ਭੱਜੀ ਚਲੀ ਗਈ, ਜਿਸ ਕਾਰਨ ਉਥੇ ਹਾਲਾਤ ਬੇਕਾਬੂ ਹੋ ਗਏ । ਸ਼ੋਅ ਦੌਰਾਨ ਹਾਲਾਤਾਂ ਨੂੰ ਵਿਗੜਦਾ ਦੇਖ ਕੇ ਪਰਮੀਸ਼ ਵਰਮਾ ਨੇ ਖੁਦ ਵਾਰ-ਵਾਰ ਅਪੀਲ ਕੀਤੀ ਤੇ ਨੌਜਵਾਨਾਂ ਨੂੰ ਪਿੱਛੇ ਹਟਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਪਰ ਇਸ ਦਾ ਭੀੜ `ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ।

ਹਾਲਾਤਾਂ ਨੂੰ ਕਾਬੂ ਕਰਨ ਲਈ ਸੀ. ਓ. ਤੇ ਏ. ਡੀ. ਐਮ. ਨੇ ਕੀਤੀ ਪ੍ਰਸ਼ੰਕਾਂ ਨੂੰ ਅਪੀਲ

ਪ੍ਰੋਗਰਾਮ ਵਿਚ ਹਾਲਾਤ ਨ਼ੂੰ ਕੰਟਰੋਲ ਕਰਨ ਲਈ ਮੌਕੇ ਤੇ ਸੀ. ਓ. ਰਾਕੇਸ਼ ਸੇਮਵਾਲ ਅਤੇ ਏ. ਡੀ. ਐਮ. ਵਿਵੇਕ ਰਾਏ ਨੇ ਸਟੇਜ ਤੇ ਪਹੁੰਚ ਕੇ ਭੀੜ ਨੂੰ ਬੈਰੀਕੇਡਾਂ ਦੇ ਪਿੱਛੇ ਜਾਣ ਲਈ ਆਖਣਾ ਪਿਆ। ਇਸ ਮੌਕੇ ਅਧਿਕਾਰੀਆਂ ਨੇ ਸਪੱਸ਼ਟ ਤੌਰ `ਤੇ ਆਖ ਦਿੱਤਾ ਕਿ ਜੇਕਰ ਸਥਿਤੀ ਇਹੋ ਰਹੀ ਤਾਂ ਸ਼ੋਅ ਰੱਦ ਕਰ ਦਿੱਤਾ ਜਾਵੇਗਾ । ਇਸ ਦੇ ਬਾਵਜੂਦ ਬਹੁਤ ਜਿ਼ਆਦਾ ਉਤਸ਼ਾਹਿਤ ਨੌਜਵਾਨਾਂ ਦਾ ਹੰਗਾਮਾ (Youth riot) ਰੁਕਿਆ ਨਹੀਂ ਰਿਹਾ ।

ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਕੀਤੀ ਨੌਜਵਾਨਾਂ ਨੂੰ ਜਮੀਨ ਤੇ ਬੈਠਾਉਣ ਦੀ ਕੋਸਿ਼ਸ਼

ਮੌਕੇ ਤੇ ਮੌਜੂਦ ਪੁਲਸ ਵਲੋਂ ਵੀ ਭੀੜ ਨੂੰ ਕਾਬੂ ਕਰਨ ਲਈ ਨੌਜਵਾਨਾਂ ਦੀ ਭੀੜ ਨੂੰ ਜ਼ਮੀਨ `ਤੇ ਬੈਠਾਉਣ ਦੀ ਕੋਸਿ਼ਸ਼ ਕੀਤੀ ਗਈ ਅਤੇ ਸਟੇਜ ਦੇ ਆਲੇ-ਦੁਆਲੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਪਰ ਹਾਲਾਤ ਇੰਨੇ ਜਿ਼ਆਦਾ ਵਿਗੜ ਗਏ ਕਿ ਕੁਮਾਊਂ ਦੇ ਕਮਿਸ਼ਨਰ ਦੀਪਕ ਰਾਵਤ ਅਤੇ ਨੈਨੀਤਾਲ ਦੇ ਜਿ਼ਲ੍ਹਾ ਮੈਜਿਸਟ੍ਰੇਟ ਲਲਿਤ ਮੋਹਨ ਰਿਆਲ ਨੂੰ ਸੁਰੱਖਿਆ ਕਰਮਚਾਰੀਆਂ ਦੀ ਸੁਰੱਖਿਆ ਹੇਠ ਸਮਾਗਮ ਵਾਲੀ ਥਾਂ ਛੱਡਣੀ ਪਈ ।

ਅਖੀਰਕਾਰ ਕਰਨਾ ਪਿਆ ਪ੍ਰੋਗਰਾਮ ਰੱਦ

ਬੇਕਾਬੂ ਹੋਈ ਨੌਜਵਾਨਾਂ ਦੀ ਭੀੜ ਕਾਰਨ ਪੈਦਾ ਹੋਏ ਹਾਲਾਤਾਂ ਦੇ ਕਾਰਨ ਅਖੀਰਕਾਰ ਵਿੰਟਰ ਕਾਰਨੀਵਲ ਨੂੰ ਅੱਧ ਵਿਚਾਲੇ ਤੋਂ ਰੱਦ ਕਰਨ ਦਾ ਫੈਸਲਾ ਲਿਆ ਗਿਆ । ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੰਸਦ ਮੈਂਬਰ ਅਜੈ ਭੱਟ, ਵਿਧਾਇਕ ਸਰਿਤਾ ਆਰੀਆ ਅਤੇ ਨਗਰ ਪਾਲਿਕਾ ਚੇਅਰਪਰਸਨ ਸਰਸਵਤੀ ਖੇਤਵਾਲ ਜੋ ਉਦਘਾਟਨ ਪ੍ਰੋਗਰਾਮ ਵਿੱਚ ਮੌਜੂਦ ਸਨ, ਕੁਝ ਸਮਾਂ ਰੁਕਣ ਤੋਂ ਬਾਅਦ ਚਲੇ ਗਏ ਸਨ ।

Read More : ਵਕਫ਼ ਸੋਧ ਬਿੱਲ ਲੋਕ ਸਭਾ ‘ਚ ਪੇਸ਼, ਵਿਰੋਧੀ ਧਿਰ ਵੱਲੋਂ ਜ਼ਬਰਦਸਤ ਹੰਗਾਮਾ

LEAVE A REPLY

Please enter your comment!
Please enter your name here