ਸੀ. ਬੀ. ਆਈ. ਅਦਾਲਤ ਵਿਚ ਕੀਤੀ ਹਰਚਰਨ ਭੁੱਲਰ ਨੇ ਜ਼ਮਾਨਤ ਪਟੀਸ਼ਨ ਦਾਇਰ

0
31
Harcharan Bhullar

ਚੰਡੀਗੜ੍ਹ, 24 ਦਸੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀ. ਆਈ. ਜੀ. (Former D. I. G.) ਹਰਚਰਨ ਸਿੰਘ ਭੁੱਲਰ ਨੇ ਸੀ. ਬੀ. ਆਈ. ਅਦਾਲਤ ਵਿਚ ਜ਼ਮਾਨਤ ਪਟੀਸ਼ਨ (Bail petition) ਦਾਇਰ ਕੀਤੀ ਹੈ ।

ਕਦੋਂ ਹੋਵੇਗੀ ਪਟੀਸ਼ਨ ਤੇ ਸੁਣਵਾਈ

ਭੁੱਲਰ ਵਲੋਂ ਜੋ ਜ਼ਮਾਨਤ ਦੀ ਪਟੀਸ਼ਨ ਸੀ. ਬੀ. ਆਈ. ਕੋਰਟ (C. B. I. Court) ਵਿਚ ਦਾਇਰ ਕੀਤੀ ਗਈ ਹੈ ਤੇ ਸੁਣਵਾਹੀ ਬੁੱਧਵਾਰ 25 ਦਸੰਬਰ ਨੂੰ ਹੋਵੇਗੀ । ਦੱਸਣਯੋਗ ਹੈ ਕਿ ਹਰਚਰਨ ਭੁੱਲਰ (Harcharan Bhullar) ਨੇ ਪਹਿਲਾਂ ਸੁਪਰੀਮ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਉੱਥੇ ਵੀ ਨਿਰਾਸ਼ਾ ਹੱਥ ਲੱਗੀ ਸੀ ।

ਸੁਪਰੀਮ ਕੋਰਟ ਨੇ ਕਰ ਦਿੱਤੀ ਸੀ ਭੁੱਲਰ ਦੀ ਅੰਤਰਿਮ ਰਾਹਤ ਲਈ ਪਟੀਸ਼ਨ ਤੇ ਵਿਚਾਰ ਤੋਂ ਇਨਕਾਰ

ਜਿਕਰਯੋਗ ਹੈ ਕਿ 19 ਦਸੰਬਰ ਨੂੰ ਸੁਪਰੀਮ ਕੋਰਟ ਨੇ ਭੁੱਲਰ ਦੀ ਅੰਤਰਿਮ ਰਾਹਤ ਲਈ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਤੋਂ ਬਾਅਦ ਹਰਚਰਨ ਭੁੱਲਰ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ । ਭੁੱਲਰ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਅੰਤਰਿਮ ਰਾਹਤ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ।

ਭੁੱਲਰ ਦੇ ਵਕੀਲ ਵਿਕਰਮ ਚੌਧਰੀ ਨੇ ਕੀ ਆਖਿਆ

ਭੁੱਲਰ ਦੇ ਵਕੀਲ ਵਿਕਰਮ ਚੌਧਰੀ ਨੇ ਅੰਤਰਿਮ ਰਾਹਤ ਨੂੰ ਰੱਦ ਕਰਨ ਦੇ ਹਾਈ ਕੋਰਟ ਦੇ ਹੁਕਮ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਲੰਬੀ ਸੁਣਵਾਈ ਤੋਂ ਬਾਅਦ, ਹਾਈ ਕੋਰਟ ਨੇ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਮੰਗੀ ਗਈ ਅੰਤਰਿਮ ਰਾਹਤ ਅੰਤਿਮ ਰਾਹਤ ਦੇ ਬਰਾਬਰ ਸੀ ।

ਹਾਈ ਕੋਰਟ ਨੇ ਆਪਣੇ ਹੁਕਮ ‘ਚ ਕੋਈ ਕਾਰਨ ਨਹੀਂ ਦੱਸਿਆ । ਵਕੀਲ ਨੇ ਕਿਹਾ ਕਿ ਇਸ ਮਾਮਲੇ ਵਿਚ ਨਿੱਜੀ ਆਜ਼ਾਦੀ ਸ਼ਾਮਲ ਹੈ । ਉਨ੍ਹਾਂ ਦਲੀਲ ਦਿੱਤੀ ਕਿ ਸੀ. ਬੀ. ਆਈ. ਨੇ ਇਸ ਮਾਮਲੇ ‘ਚ ਆਪਣੇ ਅਧਿਕਾਰ ਖੇਤਰ ਨੂੰ ਪਾਰ ਕੀਤਾ ਹੈ। ਸੀ. ਬੀ. ਆਈ. ਦੇ ਪੰਜਾਬ ‘ਚ ਦਾਖਲ ਹੋਣ ਦੇ ਬਾਵਜੂਦ, ਪੰਜਾਬ ਰਾਜ ਨੇ ਸੀ. ਬੀ. ਆਈ. ਜਾਂਚ ਲਈ ਆਪਣੀ ਸਹਿਮਤੀ ਵਾਪਸ ਲੈ ਲਈ ਹੈ ।

Read More : ਸੀ. ਬੀ. ਆਈ. ਨੇ ਮੰਗੀ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਭੁੱਲਰ ਤੇ ਕੇਸ ਚਲਾਉਣ ਦੀ ਮਨਜ਼ੂਰੀ

LEAVE A REPLY

Please enter your comment!
Please enter your name here