ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿੱਚ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ (Lawrence Bishnoi Jail Interview) ਮਾਮਲੇ ਦੀ ਸੁਣਵਾਈ ਕੱਲ੍ਹ 24 ਦਸੰਬਰ ਤੱਕ ਮੁਲਤਵੀ ਹੋ ਗਈ ਹੈ ।
ਹਾਈਕੋਰਟ ਨੇ ਲਿਆ ਸੀ ਪਿਛਲੀ ਸੁਣਵਾਈ ਦੌੌਰਾਨ ਬਲਾਚੌਰੀਆ ਕਤਲ ਦਾ ਗੰਭੀਰ ਨੋਟਿਸ
ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਬੀਤੇ ਦਿਨੀਂ ਹੋਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਦਾ ਗੰਭੀਰ ਨੋਟਿਸ ਲਿਆ ਹੈ । ਅਦਾਲਤ ਨੇ ਪੰਜਾਬ ਸਰਕਾਰ ਨੂੰ ਸਖ਼ਤ ਸਵਾਲ ਕਰਦਿਆਂ ਜਵਾਬ ਮੰਗਿਆ ਸੀ ਕਿ ਆਖਿਰ ਪੁਲਿਸ ਸੁਰੱਖਿਆ ਦੇ ਹੁੰਦੇ ਹੋਏ ਇਹ ਕਤਲ ਕਿਵੇਂ ਹੋ ਗਿਆ?
ਹਾਈਕੋਰਟ ਨੇ ਪੁੱਛਿਆ ਸੀ ਕਿ ਘਟਨਾ ਵੇਲੇ ਮੌਕੇ `ਤੇ ਸੁਰੱਖਿਆ ਦੇ ਕੀ ਪ੍ਰਬੰਧ ਕੀਤੇ ਗਏ ਸਨ ਅਤੇ ਸ਼ੂਟਰ ਕਬੱਡੀ ਮੈਚ ਦੌਰਾਨ ਬਿਨਾਂ ਕਿਸੇ ਡਰ ਦੇ ਗਰਾਊਂਡ ਦੇ ਇੰਨੇ ਨੇੜੇ ਕਿਵੇਂ ਪਹੁੰਚ ਗਏ। ਇਸ ਤੋਂ ਇਲਾਵਾ ਅਦਾਲਤ ਨੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਵੀ ਤਫ਼ਸੀਲ ਮੰਗੀ ਸੀ ਅਤੇ ਪੁੱਛਿਆ ਸੀ ਕਿ ਇਸ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਹੁਣ ਤੱਕ ਕਿੰਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
Read More : ਹਾਈਕੋਰਟ ਨੇ ਸਾਬਕਾ ਆਈ. ਜੀ. ਨੂੰ ਉਮਰ ਕੈਦ ਦੀ ਮਿਲੀ ਸਜ਼ਾ ਨੂੰ ਕੀਤਾ ਸਸਪੈਂਡ









