ਆਰ. ਐੱਫ. ਆਈ. ਡੀ. ਕਾਰਡ ਦੀ ਮਿਆਦ ਵਿਚ ਹੋਇਆ ਬਦਲਾਅ

0
28
Mata vaishno Devi

ਕਟੜਾ, 23 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ ਦੇ ਕੱਟੜਾ ਵਿਖੇ ਬਣੇ ਮਾਤਾ ਸ਼੍ਰੀ ਵੈਸ਼ਨੋ ਦੇਵੀ ਸ਼ਾਈਨ ਬੋਰਡ (Mata Shri Vaishno Devi Shrine Board) ਵੱਲੋਂ ਸ਼ਰਧਾਲੂਆਂ ਲਈ ਮਹੱਤਵਪੂਰਨ ਆਰ. ਐੱਫ. ਆਈ. ਡੀ. ਕਾਰਡ (R. F. I. D. Card) ਦੀ ਮਿਆਦ `ਚ ਬਦਲਾਅ ਕੀਤਾ ਗਿਆ ਹੈ।

ਕੀ ਬਦਲਾਅ ਕੀਤਾ ਗਿਆ ਹੈ ਬੋਰਡ ਵਲੋਂ

ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਵਲੋਂ ਜੋ ਨਵੇਂ ਨਿਯਮਾਂ ਤਹਿਤ ਆਰ. ਐੱਫ. ਆਈ. ਡੀ. ਕਾਰਡ ਦੇ ਨਿਯਮਾਂ ਵਿਚ ਤਬਦੀਲੀਆਂ (Changes in rules) ਕੀਤੀਆਂ ਗਈਆਂ ਹਨ ਦੇ ਚਲਦਿਆਂ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਆਰ. ਐਫ. ਆਈ. ਡੀ. ਕਾਰਡ ਲੈਣ ਦੇ 10 ਘੰਟਿਆਂ ਦੇ ਅੰਦਰ- ਅੰਦਰ ਬਾਣਗੰਗਾ, ਤਾਰਾਕੋਟ ਸਮੇਤ ਹੈਲੀਪੈਡ ਵਰਗੇ ਪ੍ਰਵੇਸ਼ ਦੁਆਰ ਪਾਰ ਕਰਨੇ ਪੈਣਗੇ ਨਹੀਂ ਤਾਂ ਉਨ੍ਹਾਂ ਦਾ ਆਰ. ਐੱਫ. ਆਈ. ਡੀ. ਕਾਰਡ ਜਾਇਜ਼ ਨਹੀਂ ਮੰਨਿਆ ਜਾਵੇਗਾ ।

ਆਰ. ਐਫ. ਆਈ. ਡੀ. ਕਾਰਡ ਯਾਤਰਾ ਮਾਰਗ ਤੇ ਪ੍ਰਵੇਸ਼ ਕਰਨ ਤੋਂ ਬਾਅਦ 24 ਘੰਟਿਆਂ ਤੱਕ ਹੀ ਹੋਵੇਗਾ ਜਾਇਜ

ਸ਼ਾਈਨ ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਰ. ਐੱਫ. ਆਈ. ਡੀ. ਕਾਰਡ ਯਾਤਰਾ ਮਾਰਗ `ਤੇ ਪ੍ਰਵੇਸ਼ ਕਰਨ ਤੋਂ ਬਾਅਦ 24 ਘੰਟਿਆਂ ਤੱਕ ਵੈਸ਼ਨੋ ਦੇਵੀ ਭਵਨ ਵਿਖੇ ਦਰਸ਼ਨਾਂ ਲਈ ਜਾਇਜ਼ ਹੋਵੇਗਾ। ਇਸ ਤੋਂ ਪਹਿਲਾਂ ਆਰ. ਐੱਫ. ਆਈ. ਡੀ. ਕਾਰਡ ਲੈਣ ਤੋਂ 12 ਘਟਿਆਸ ਤੋਂ ਪਹਿਲਾਂ ਆਰਾ ਆਰਗਆ ਪ੍ਰਵੇਸ਼ ਕਰਨ ਲਈ ਦਾ ਸਮਾਂ ਮਿਲਦਾ ਸੀ ਪਰ ਹੁਣ ਬੋਰਡ ਨੇ ਇਸ ਨੂੰ ਘਟਾ ਕੇ 10 ਘੰਟੇ ਕਰ ਦਿੱਤਾ ਹੈ ।

ਸ਼ਰਾਈਨ ਬੋਰਡ ਨੇ ਕੀਤੀ ਆਰ. ਐਫ. ਆਈ. ਡੀ. ਕਾਊਂਟਰ ਦੇ ਸਮੇਂ ਵਿਚ ਤਬਦੀਲੀ

ਸ਼ਰਾਈਨ ਬੋਰਡ ਵੱਲੋਂ ਪਿਛਲੇ ਦਿਨੀਂ ਜਾਰੀ ਹੁਕਮਾਂ ਤਹਿਤ ਆਰ. ਐੱਫ. ਆਈ. ਡੀ. ਕਾਊਂਟਰ ਦੇ ਸਮੇਂ `ਚ ਵੀ ਤਬਦੀਲੀ ਕੀਤੀ ਗਈ ਸੀ । ਇਸ ਤਹਿਤ ਤਾਰਾਕੋਟ ਕਾਊਂਟਰ `ਤੇ 24 ਘੰਟੇ ਆਰ. ਐੱਫ. ਆਈ. ਡੀ. ਕਾਰਡ ਉਪਲਬਧ ਹੋ ਰਿਹਾ ਹੈ, ਜਦ ਕਿ ਰੇਲਵੇ ਸਟੇਸ਼ਨ `ਤੇ ਰਾਤ 12 ਵਜੇ ਤੱਕ ਆਰ. ਐੱਫ. ਆਈ. ਡੀ. ਕਾਰਡ ਦੀ ਸਹੂਲਤ ਮਿਲੇਗੀ । ਉਥੇ ਹੀ ਆਨ-ਲਾਈਨ ਬੁਕਿੰਗ ਕਰਵਾ ਕੇ ਕਟੜਾ ਪਹੁੰਚੇ ਸ਼ਰਧਾਲੂ ਬਾਣਗੰਗਾ ਕਾਊਂਟਰ `ਤੇ ਰਾਤ ਦੇ ਸਮੇਂ ਵੀ ਇਥੋਂ ਆਰ. ਐੱਫ. ਆਈ. ਡੀ. ਕਾਰਡ ਪ੍ਰਾਪਤ ਕਰ ਸਕਦੇ ਹਨ । ਦੱਸਣਯੋਗ ਹੈ ਕਿ ਵੈਸ਼ਨੋ ਦੇਵੀ ਦੀ ਯਾਤਰਾ ਦੌਰਾਨ ਆਰ. ਐੱਫ. ਆਈ. ਡੀ. ਕਾਰਡ ਲੈਣਾ ਲਾਜ਼ਮੀ ਹੈ । ਬਿਨਾਂ ਕਾਰਡ ਦੇ ਕਿਸੇ ਵੀ ਸ਼ਰਧਾਲੂ ਨੂੰ ਯਾਤਰਾ ਮਾਰਗ `ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ।

Read More : ਜਾਇਦਾਦ ਰਜਿਸਟ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਕਰਦਿਆਂ ਕੀਤਾ ਨੋਟੀਫਿਕੇਸ਼ਨ ਜਾਰੀ

LEAVE A REPLY

Please enter your comment!
Please enter your name here