ਕੁਰੂਕਸ਼ੇਤਰ, 23 ਦਸੰਬਰ 2025 : ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਦੇ ਹੋਟਲ ਵਿੱਚ ਪੰਜ ਵਿਅਕਤੀਆਂ ਦੀ ਸਾਂਹ ਘੁਟਣ (Suffocation) ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਕਰਨ ਆਏ ਸਨ ਮੌਤ ਦੇ ਘਾਟ ਉਤਰੇ ਪੰਜ ਵਿਅਕਤੀ
ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਪੰਜ ਵਿਅਕਤੀਆਂ ਦੀ ਮੌਤ (Five people died) ਹੋ ਗਈ ਹੈ ਤੇ ਮੌਤ ਦਾ ਕਾਰਨ ਦਮ ਘੁਟਣਾ ਮੰਨਿਆ ਜਾ ਰਿਹਾ ਹੈ ਇਹ ਪੰਜ ਆਦਮੀ ਪੇਂਟਰ ਵਜੋਂ ਕੰਮ ਕਰਨ ਹੋਟਲ ਵਿਚ ਆਏ ਸਨ ਅਤੇ ਕੱਲ੍ਹ ਹੀ ਪਹੁੰਚੇ ਸਨ । ਉਕਤ ਪੰਜੋ ਵਿਅਕਤੀ ਸਹਾਰਨਪੁਰ ਦੇ ਵਸਨੀਕ ਦੱਸੇ ਜਾ ਰਹੇ ਹਨ ।
ਪੁਲਸ ਨੇ ਮੌਕੇ ਤੇ ਪਹੁੰਚ ਸ਼ੁਰੂ ਕਰ ਦਿੱਤੀ ਹੈ ਕਾਨੂੰਨੀ ਕਾਰਵਾਈ
ਹੋਟਲ ਵਿਚ ਦਮ ਘੁਟਣ ਨਾਲ ਮੌਤ ਨੂੰ ਪਿਆਰੇ ਹੋ ਗਏ ਵਿਅਕਤੀਆਂ ਦੀ ਸੂਚਨਾ ਜਦੋਂ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ । ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ (Postmortem of the bodies) ਲਈ ਕੁਰੂਕਸ਼ੇਤਰ ਦੇ ਐਲ. ਐਨ. ਜੇ. ਪੀ. ਹਸਪਤਾਲ ਭੇਜ ਦਿੱਤਾ ਹੈ ਤਾਂ ਜੋ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਮੌਤ ਦੇ ਘਾਟ ਉਤਰੇ ਵਿਅਕਤੀਆਂ ਦਾ ਸੰਸਕਾਰ ਕਰਨ ਲਈ ਲਾਸ਼ਾਂ ਆਪਣੇ ਘਰਾਂ ਨੂੰ ਲਿਜਾ ਸਕਣ ।
ਕੀ ਦੱਸਿਆ ਹੋਟਲ ਦੇ ਮਾਲਕ ਨੇ
ਹੋਟਲ ਮਾਲਕ (Hotel owner) ਨੇ ਦੱਸਿਆ ਹੈ ਕਿ ਜਦੋਂ ਸਫਾਈ ਕਰਮਚਾਰੀ ਸਵੇਰੇ ਪਹੁੰਚੇ ਤਾਂ ਉਨ੍ਹਾਂ ਨੇ ਕਮਰੇ ਵਿੱਚ ਕੋਈ ਹਰਕਤ ਨਹੀਂ ਦੇਖੀ । ਜਿਸ ਤੇ ਉਸ ਨੇ ਮੈਨੇਜਰ ਨੂੰ ਫੋਨ ਕੀਤਾ ਤੇ ਦੱਸਿਆ ਕਿ ਪੰਜ ਮਜ਼ਦੂਰ ਪਿਛਲੀ ਰਾਤ ਅੱਗ ਬਾਲ ਕੇ ਸੁੱਤੇ ਸਨ । ਪੁਲਸ ਮੁੱਢਲੀ ਜਾਂਚ ਵਿੱਚ ਇਹ ਮੰਨਦੀ ਹੈ ਕਿ ਇਨ੍ਹਾਂ ਪੰਜ ਮਜ਼ਦੂਰਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ । ਪੁਲਸ ਨੇ ਕਿਹਾ ਕਿ ਇਹ ਸਾਰੇ ਪੰਜ ਸਹਾਰਨਪੁਰ ਦੇ ਵਸਨੀਕ ਸਨ । ਫਿਲਹਾਲ ਸਾਰਿਆਂ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਮੌਤ ਦਾ ਕਾਰਨ ਕੀ ਸੀ ਇਸ ਬਾਰੇ ਕੋਈ ਸਹੀ ਜਾਣਕਾਰੀ ਸਾਹਮਣੇ ਆਵੇਗੀ ।
Read More : ਦਿਲ ਦਾ ਦੌਰਾ ਪੈਣ ਨਾਲ ਹੋਈ ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌਤ







