ਸੀ. ਬੀ. ਆਈ. ਨੇ ਮੰਗੀ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਭੁੱਲਰ ਤੇ ਕੇਸ ਚਲਾਉਣ ਦੀ ਮਨਜ਼ੂਰੀ

0
30
Harcharan Bhullar

ਚੰਡੀਗੜ੍ਹ, 22 ਦਸੰਬਰ 2025 : ਪੰਜਾਬ ਦੇ ਜਿ਼ਲਾ ਰੋਪੜ ਰੇਂਜ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਤੇ ਕੇੇਸ ਚਲਾਉਣ ਲਈ ਸੀ. ਬੀ. ਆਈ. (C. B. I.) ਨੇ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਪ੍ਰਵਾਨਗੀ (Approval) ਮੰਗੀ ਹੈ ।

ਕਿਊਂ ਮੰਗਣੀ ਪਈ ਸੀ. ਬੀ. ਆਈ. ਨੂੰ ਕੇਸ ਚਲਾਉਣ ਦੀ ਮਨਜ਼ੂਰੀ

ਹਰਚਰਨ ਸਿੰਘ ਭੁੱਲਰ ਜੋ ਕਿ ਇਕ ਆਈ. ਪੀ. ਐਸ. ਅਧਿਕਾਰੀ ਹਨ ਦੇ ਚਲਦਿਆਂ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਉਸ ਵਿਰੁੱਧ ਕੇਸ ਸ਼ੁਰੂ (Case started) ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲਾ (Union Ministry of Home Affairs) ਦੀ ਪ੍ਰਵਾਨਗੀ ਮਿਲੇ । ਜਿਸਦੇ ਚਲਦਿਆਂ ਹੀ ਸੀ. ਬੀ. ਆਈ. ਨੇ ਹੁਣ ਇਹ ਪ੍ਰਵਾਨਗੀ ਮੰਗੀ ਹੈ । ਦੱਸਣਯੋਗ ਹੈ ਕਿ ਜਦੋਂ ਕਿ ਭੁੱਲਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਹਾਲੀ ਵਿਚ ਗ੍ਰਿਫ਼ਤਾਰੀ ਵੇਲੇ ਸੀ. ਬੀ. ਆਈ. ਵਲੋਂ ਪੰਜਾਬ ਸਰਕਾਰ ਨੂੰ ਦੱਸਿਆ ਹੀ ਨਹੀਂ ਗਿਆ ਸੀ, ਜਿਸ ਦੇ ਚਲਦਿਆਂ ਉਸਦੀ ਵਿਰੁੱਧ ਕੀਤੀ ਗਈ ਐਫ. ਆਈ. ਆਰ. ਹੀ ਨਜਾਇਜ਼ ਹੋ ਗਈ ਹੈ ।

ਕੀ ਸੀ ਮਾਮਲਾ

ਮੌਜੂਦਾ ਸਮੇਂ ਵਿਚ ਮੁਅੱਤਲ ਚੱਲ ਰਹੇ ਹਰਚਰਨ ਸਿੰਘ ਭੁੱਲਰ ਨੂੰ 15 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਦੀ ਸਿ਼ਕਾਇਤ ਦੇ ਆਧਾਰ ‘ਤੇ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ । ਛਾਪੇਮਾਰੀ ਦੌਰਾਨ ਕਥਿਤ ਤੌਰ ‘ਤੇ 8 ਲੱਖ ਰੁਪਏ (ਲਗਭਗ 1.8 ਮਿਲੀਅਨ ਡਾਲਰ) ਦੀ ਰਿਸ਼ਵਤ ਦਾ ਲੈਣ-ਦੇਣ ਕੀਤਾ ਗਿਆ ਸੀ । ਬਾਅਦ ਵਿੱਚ ਸੀ. ਬੀ. ਆਈ. ਨੇ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪਾ ਮਾਰਿਆ, ਜਿੱਥੋਂ 7.5 ਕਰੋੜ ਰੁਪਏ (ਲਗਭਗ 1.75 ਕਰੋੜ ਡਾਲਰ) ਨਕਦੀ, ਵਿਦੇਸ਼ੀ ਸ਼ਰਾਬ, ਘੜੀਆਂ ਅਤੇ ਸੋਨਾ ਬਰਾਮਦ ਕੀਤਾ। ਭੁੱਲਰ ਨੇ ਮੋਹਾਲੀ ਵਿੱਚ ਸੀਬੀਆਈ ਦੀ ਗ੍ਰਿਫ਼ਤਾਰੀ ਨੂੰ ਸੁਪਰੀਮ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਹੈ ।

Read More : ਸੀ. ਬੀ. ਆਈ. ਨੇ ਕਰ ਦਿੱਤੀ ਭੁੱਲਰ ਖਿ਼ਲਾਫ਼ ਚਾਰਜਸ਼ੀਟ ਦਾਖ਼ਲ

LEAVE A REPLY

Please enter your comment!
Please enter your name here