ਅੰਮ੍ਰਿਤਸਰ, 22 ਦਸੰਬਰ 2025 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਕਿਸੇ ਗਲਤਫਹਿਮੀ ਕਾਰਨ ਹੋਈ ਤਕਰਾਰ ਨੇ ਇਕ ਵੱਡੇ ਝਗੜੇ ਦਾ ਰੂਪ ਧਾਰ ਲਿਆ । ਅੰਮ੍ਰਿਤਸਰ ਦੇ ਲੁਹਾਰਕਾ ਰੋਡ (Luharka Road) ਤੇ ਦੇਰ ਸ਼ਾਮ ਦੋ ਨੌਜਵਾਨਾਂ ਵਿਚਾਲੇ ਝਗੜੇ ਦੌਰਾਨ ਗੋਲੀਆਂ ਤੱਕ ਚੱਲ ਗਈਆਂ । ਜਿਸ ਵਿਚ ਇਕ ਨੌਜਵਾਨ (Young) ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਿਆ ਹੈ ਤੇ ਉਸਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।
ਕੀ ਦੱਸਿਆ ਪੁਲਸ ਅਧਿਕਾਰੀ ਨੇ
ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਗੱਲਬਾਤ ਦੌਰਾਨ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਐਸ਼ਪ੍ਰੀਤ ਸਿੰਘ ਵਜੋਂ ਹੋਈ ਹੈ ਜੋ 11ਵੀਂ ਕਲਾਸ ਦਾ ਵਿਦਿਆਰਥੀ ਹੈ । ਪੁਲਸ ਮੁਤਾਬਕ ਝਗੜੇ ਦੀ ਸ਼ੁਰੂਆਤ ਸਕੂਲ ਵਿੱਚ ਹੋਈ ਸੀ ਤੇ ਝਗੜੇ ਤੋਂ ਬਾਅਦ ਦੋਹਾਂ ਧਿਰਾਂ ਲੁਹਾਰਕਾ ਰੋਡ ’ਤੇ ਰਾਜ਼ੀਨਾਮੇ ਲਈ ਇਕੱਠੀਆਂ ਵੀ ਹੋਈਆਂ ਸਨ ਪਰ ਉੱਥੇ ਮੁੜ ਤਕਰਾਰ ਹੋ ਗਈ ।
ਪੁਲਸ ਕਰ ਰਹੀ ਹੈ ਘਟਨਾ ਦੀ ਜਾਂਚ
ਲੁਹਾਰਕਾ ਰੋਡ ਤੇ ਇਕੱਠੀਆਂ ਹੋਈਆਂ ਧਿਰਾਂ ਵਿਚ ਸਮਝੌਤੇ ਦੀ ਥਾਂ ਤੇ ਤਕਰਾਰ ਹੋਣ ਕਾਰਨ ਗੋਲੀਆਂ ਚੱਲ ਪਈਆਂ (The shots were fired) ਤੇ ਇਸ ਦੌਰਾਨ ਨਿਜ਼ਾਮ ਦੇ ਸਾਥੀ ਹਰਿੰਦਰ ਸਿੰਘ ਵੱਲੋਂ ਗੋਲੀ ਚਲਾਈ ਗਈ ਜੋ ਐਸ਼ਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀ । ਪੁਲਸ ਮੁਤਾਬਕ ਮੌਕੇ ’ਤੇ 5 ਤੋਂ 6 ਰਾਊਂਡ ਫਾਇਰ ਹੋਣ ਦੀ ਜਾਣਕਾਰੀ ਮਿਲੀ ਹੈ ।
ਪੁਲਸ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਰਤੀ ਗਈ ਪਿਸਤੌਲ ਲਾਈਸੈਂਸੀ (Pistol License) ਸੀ ਜਾਂ ਨਹੀਂ । ਪੁਲਸ ਨੇ ਸਪਸ਼ੱਟ ਕੀਤਾ ਕਿ ਦੂਜੀ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ । ਫਿਲਹਾਲ ਜ਼ਖ਼ਮੀ ਨੌਜਵਾਨ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ । ਪੁਲਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਸਦਾ ਬਿਆਨ ਦਰਜ ਕੀਤਾ ਜਾਵੇਗਾ ਤੋਂ ਬਾਅਦ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
Read More : ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ









