ਨਮੋ ਭਾਰਤ ਟ੍ਰੇਨ `ਚ ਬਣੀ ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਲੋਕੋ ਪਾਇਲਟ ਮੁਅੱਤਲ

0
30
Namo Bharat train

ਗਾਜ਼ੀਆਬਾਦ, 22 ਦਸੰਬਰ 2025 : ਨਮੋ ਭਾਰਤ ਟ੍ਰੇਨ (Namo Bharat train) `ਚ ਇਕ ਨੌਜਵਾਨ ਤੇ ਔਰਤ ਦੇ ਇਤਰਾਜ਼ਯੋਗ ਵਤੀਰੇ ਵਾਲੀ ਬਣੀ ਵੀਡੀਓ ਨੇ ਰੇਲਵੇ ਵਿਭਾਗ `ਚ ਹਲਚਲ ਮਚਾ ਦਿੱਤੀ ਹੈ । ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਇਹ ਵੀਡੀਓ ਟ੍ਰੇਨ ਦੇ ਸੀ. ਸੀ. ਟੀ. ਵੀ. ਕੈਮਰੇ `ਚ ਰਿਕਾਰਡ ਹੋ ਚੁਕੀ ਹੈ । ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਲੋਕੋ ਪਾਇਲਟ ਨੂੰ ਮੁਅੱਤਲ (Loco pilot suspended) ਕਰ ਦਿੱਤਾ ਗਿਆ ਹੈ । ਨਾਲ ਹੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ।

ਸੀ. ਸੀ. ਟੀ. ਵੀ. ਫੁਟੇਜ ਦੀ ਦੁਰਵਰਤੋਂ ਸਮੇਤ ਪੱਖਾਂ ਦੀ ਜਾਂਚ ਕਰਨ ਤੋਂ ਬਾਅਦ ਕੀਤੀ ਜਾਵੇਗੀ ਅਗਲੀ ਕਾਰਵਾਈ

ਜਾਣਕਾਰੀ ਅਨੁਸਾਰ ਇਹ ਘਟਨਾ 24 ਨਵੰਬਰ ਨੂੰ ਵਾਪਰੀ ਸੀ । ਉਦੋਂ ਨਮੋ ਭਾਰਤ ਟ੍ਰੇਨ ਮੁਰਾਦਨਗਰ ਤੇ ਦੁਹਾਈ ਸਟੇਸ਼ਨਾਂ ਦਰਮਿਆਨ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ । ਇਸ ਦੌਰਾਨ ਟ੍ਰੇਨ ਅੰਦਰ ਲੱਗੇ ਸੀ. ਸੀ. ਟੀ.ਵੀ. ਕੈਮਰੇ ਨੇ ਇਕ ਨੌਜਵਾਨ ਤੇ ਔਰਤ (Young man and woman) ਇਤਰਾਜ਼ਯੋਗ ਵਤੀਰੇ (Objectionable behavior) ਨੂੰ ਰਿਕਾਰਡ ਕੀਤਾ ।

ਦੋਸ਼ ਹੈ ਕਿ ਲੋਕੋ ਪਾਇਲਟ ਨੇ ਆਪਣੇ ਕੈਬਿਨ `ਚ ਲੱਗੇ ਮਾਨੀਟਰ ਤੋਂ ਇਸ ਨੂੰ ਆਪਣੇ ਮੋਬਾਈਲ ਫੋਨ `ਚ ਰਿਕਾਰਡ ਕੀਤਾ ਤੇ ਫਿਰ ਸੋਸ਼ਲ ਮੀਡੀਆ `ਤੇ ਵਾਇਰਲ ਕਰ ਦਿੱਤਾ । ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ । ਸੀ. ਸੀ. ਟੀ. ਵੀ. ਫੁਟੇਜ ਦੀ ਦੁਰਵਰਤੋਂ ਸਮੇਤ ਸਾਰੇ ਪੱਖਾਂ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ।

Read More : ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ

LEAVE A REPLY

Please enter your comment!
Please enter your name here