ਗਾਜ਼ੀਆਬਾਦ `ਚ ਨਾਬਾਲਗ ਨੇ ਦੁੱਧ ਦੇ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

0
21
Ghaziabad Shoot

ਗਾਜ਼ੀਆਬਾਦ, 22 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad) ਜ਼ਿਲੇ ਦੇ ਮੁਰਾਦਨਗਰ ਇਲਾਕੇ `ਚ ਇਕ ਨਾਬਾਲਿਗ ਨੇ ਆਪਣੇ ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਕਥਿਤ ਤੌਰ `ਤੇ ਦੁੱਧ ਦੇ ਇਕ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ ।

ਥਾਣੇ `ਚ ਕੀਤਾ ਆਤਮ-ਸਮਰਪਣ

ਘਟਨਾ ਤੋਂ ਬਾਅਦ ਮੁਲਜ਼ਮ ਨੇ ਪੁਲਸ ਥਾਣੇ `ਚ ਆਤਮ-ਸਮਰਪਣ ਕਰ ਦਿੱਤਾ । ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਇਮਰਾਨ (Imran) (49) ਵਜੋਂ ਹੋਈ ਹੈ, ਜੋ ਕੱਚੀ ਸਰਾਏ ਬਸਤੀ ਦਾ ਰਹਿਣ ਵਾਲਾ ਸੀ । ਸ਼ਨੀਵਾਰ ਇਮਰਾਨ ਓਲੰਪਿਕ ਤਿਰਾਹਾ ਬਾਜ਼ਾਰ `ਚ ਸਾਈਕਲਾਂ ਦੀ ਇਕ ਦੁਕਾਨ `ਤੇ ਬੈਠਾ ਸੀ ਕਿ ਨਾਬਾਲਿਗ ਉੱਥੇ ਪਹੁੰਚਿਆ ਤੇ ਉਸ ਦੀ ਛਾਤੀ `ਚ ਤਿੰਨ ਗੋਲੀਆਂ ਮਾਰ ਦਿੱਤੀਆਂ ।

ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਦਿੱਤਾ ਅੰਜਾਮ

ਸਥਾਨਕ ਵਪਾਰੀਆਂ ਨੇ ਇਮਰਾਨ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ 2007 `ਚ ਆਪਣੇ ਚਾਚੇ ਦੇ ਕਤਲ (Uncle’s murder) ਦਾ ਬਦਲਾ ਲੈਣ ਲਈ ਇਹ ਅਪਰਾਧ ਕੀਤਾ ।

ਇਮਰਾਨ ਨੂੰ ਉਸ ਮਾਮਲੇ `ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਜ਼ਮਾਨਤ `ਤੇ ਬਾਹਰ ਆਇਆ ਹੋਇਆ ਸੀ । ਇਸ ਘਟਨਾ ਤੋਂ ਬਾਅਦ ਗੁੱਸੇ `ਚ ਆਏ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਦਿੱਤਾ ਤੇ ਵਿਰੋਧ ਪ੍ਰਦਰਸ਼ਨ ਕੀਤਾ । ਪੁਲਸ ਨੇ ਨਾਬਾਲਿਗ ਸਮੇਤ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਲਾਕੇ `ਚ ਵਾਧੂ ਪੁਲਸ ਤਾਇਨਾਤ ਕੀਤੀ ਗਈ ਹੈ ।

Read More : ਪੱਛਮੀ ਬੰਗਾਲ `ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ

LEAVE A REPLY

Please enter your comment!
Please enter your name here